ਹਕੀਮ ਅੱਲਾ ਯਾਰ ਖ਼ਾਂ ਜੋਗੀ ਜੀ, ਜਿਨ੍ਹਾਂ ਨੂੰ ਆਪਣੇਂ ਇਸਲਾਮ ਧਰਮ ਵਿਚੋਂ ਛੇਕ ਦਿੱਤਾ ਗਿਆ ਅਤੇ ਕਾਫ਼ਰ ਕਹਿ ਕੇ 30 ਸਾਲ ਮਸਜ਼ਿਦ ਦੀਆਂ ਪੌੜੀਆਂ ਤੱਕ ਨਾਂ ਚੜਨ ਦਿੱਤਾ ਗਿਆ। ਉਨ੍ਹਾਂ ਦਾ ਕਸੂਰ ਇਹ ਕੱਢਿਆ ਗਿਆ ਸੀ ਕਿ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸੰਬੰਧੀ ਦੋ ਮਰਸੀਏ ਲਿਖੇ।
"ਸ਼ਹੀਦਾਨ-ਏ-ਵਫ਼ਾ" ਵਿੱਚ ਛੋਟੇ ਸਾਹਿਬਜ਼ਾਦਿਆਂ ਅਤੇ "ਗੰਜੇ-ਏ-ਸ਼ਹੀਦਾਂ" ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਦਿੱਲ ਟੁੰਬਵਾਂ ਵਰਨਣ ਕੀਤਾ। ਜ਼ਿੰਦਗੀ ਦੇ ਆਖ਼ਰੀ ਸਾਹਾਂ ਵਿੱਚ ਜਦੋਂ ਜੋਗੀ ਜੀ ਕੋਲ ਇੱਕ ਮੌਲਵੀ ਆਇਆ ਤੇ ਕਿਹਾ ਕਿ ਆਪਣੀਂ ਲਿਖਤਾਂ ਦੀ ਗ਼ਲਤੀ ਮੰਨ ਕੇ ਭੁੱਲ ਬਖਸ਼ਵਾ ਲੈ ਤਾਂ ਕਿ ਬਹਿਸ਼ਤ ਵਿੱਚ ਜਗ੍ਹਾ ਪਾ ਸਕੇਂ, ਤਦ ਜੋਗੀ ਜੀ ਬੇਬਾਕ ਬੋਲੇ "ਮੈਂ ਕਾਫ਼ਰ ਕੇਵਲ ਸੌੜੀ ਸੋਚ ਵਾਲੇ ਮੁਤਸਬੀਆਂ ਵਾਸਤੇ ਹਾਂ” ਪਰ ਇਸ ਲਿਖ਼ਤ ਸਦਕਾ ਹੀ ਮੈਂ 'ਗੁਰੂ ਗੋਬਿੰਦ ਸਿੰਘ ਜੀ' ਦੇ ਸੀਨੇ ਲੱਗਕੇ ਬਹਿਸ਼ਤ ਵਿੱਚ ਵਸਾਂਗਾ।
ਜੋਗੀ ਜੀ ਨੇ "ਗੁਰੂ ਗੋਬਿੰਦ ਸਿੰਘ ਜੀ" ਲਈ ਸ਼ਰਧਾ ਦੀ ਭਾਵਨਾ ਵਿੱਚ ਇੱਥੇ ਤੱਕ ਕਹਿ ਦਿੱਤਾ ਕਿ
"ਇੰਨਸਾਫ਼ ਕਰੇ ਜੀਅ ਮੇਂ ਜਮਾਂਨਾ ਤੋ ਯਕੀਂ ਹੈ, ਕਹਿ ਦੇ ਕਿ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ।।
ਕਰਤਾਰ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼, ਵੋਹ ਕਮ ਹੈ"।❤️❤️🙏🏼
(ਅੱਲਾ ਯਾਰ ਖ਼ਾਂ ਜੋਗੀ ਜੀ ਸਹੀ ਸਨ ਫੇਰ ਭੀ ਸੌੜੀ ਸੋਚ ਅਤੇ ਉੱਚੇ ਔਧਿਆਂ ਤੇ ਬੈਠੇ ਗ਼ੁਲਾਮ ਲੋਕਾਂ ਨੇ ਓਹਨਾਂ ਨੂੰ ਇਸਲਾਮ ਤੋਂ ਕਾਫ਼ਿਰ ਕਹਿਕੇ “ਛੇਕ ਦਿੱਤਾ”....ਸਾਨੂੰ ਵੀ ਇਹ ਨੁਕਤਾ ਪਕੜ ਵਿੱਚ ਆ ਜਾਵੇ ਕਿ, ਕਿਸੇ ਨੂੰ ਪੰਥ ਚੋਂ ਜਾਂ ਕੌਮ ਤੋਂ ਛੇਕਣ ਵਾਲੇ ਆਗੂ ਹਮੇਸ਼ਾਂ ਹੀ ਸਹੀ ਨਹੀਂ ਹੁੰਦੇ ਅਤੇ ਹੋ ਸਕਦਾ ਹੈ ਕਿ ਕਿਸੇ ਸੱਚੇ ਸ਼ਖਸ ਨੂੰ ਛੇਕਣ ਪਿੱਛੇ, ਛੇਕਣ ਵਾਲੇ ਲੋਕ ਆਪਣੇ ਕੀਤੇ ਗੁਨਾਹਾਂ ਨੂੰ ਕੌਮ ਤੋਂ ਲੁਕਾ ਰਹੇ ਹੋਣ...)