Monday, May 20, 2024
 
BREAKING NEWS
ਦਿੱਲੀ 'ਚ ਅੱਜ ਰਿਕਾਰਡ ਤਾਪਮਾਨ 47.8 ਡਿਗਰੀ ਸੈਲਸੀਅਸ ਤੱਕ ਪਹੁੰਚਿਆਭਾਜਪਾ ਜੋ ਕਹਿੰਦੀ ਹੈ, ਉਹੀ ਕਰਦੀ ਹੈ: ਰਾਜਨਾਥ ਸਿੰਘਪੰਜਾਬ ਵਿੱਚ ਗੈਰ-ਪੰਜਾਬੀਆਂ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ - ਖਹਿਰਾਆਗਰਾ: ਜੁੱਤੀ ਵਪਾਰੀ ਦੇ ਘਰ ਇਨਕਮ ਟੈਕਸ ਦਾ ਛਾਪਾ, 60 ਕਰੋੜ ਤੋਂ ਵੱਧ ਬਰਾਮਦ, ਗਿਣਤੀ ਜਾਰੀਪੀਐਮ ਮੋਦੀ 23-24 ਮਈ ਨੂੰ ਪੰਜਾਬ ਵਿੱਚ ਕਰਨਗੇ ਰੈਲੀਆਂ ਕੇਜਰੀਵਾਲ ਕੁਝ ਸਮੇਂ 'ਚ ਭਾਜਪਾ ਹੈੱਡਕੁਆਰਟਰ ਪਹੁੰਚਣਗੇ, ਸੁਰੱਖਿਆ ਸਖਤ4 ਜੂਨ ਨੂੰ ਸਰਕਾਰ ਬਦਲਣ ਜਾ ਰਹੀ ਹੈ- ਸੰਜੇ ਰਾਉਤਪੀਐਮ ਮੋਦੀ ਅੱਜ ਬੰਗਾਲ ਅਤੇ ਝਾਰਖੰਡ ਵਿੱਚ ਚਾਰ ਰੈਲੀਆਂ ਨੂੰ ਕਰਨਗੇ ਸੰਬੋਧਨWeather Update: ਉੱਤਰੀ ਭਾਰਤ ਵਿੱਚ ਮੌਸਮ ਵਿਭਾਗ ਦਾ ਅਲਰਟ, ਅਗਲੇ ਪੰਜ ਦਿਨਾਂ ਤੱਕ ਜਾਰੀ ਰਹੇਗੀ ਭਿਆਨਕ ਗਰਮੀਏਆਈ ਐਕਸਪ੍ਰੈਸ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ

ਲਿਖਤਾਂ

ਕੁਝ ਬਲਾਤਕਾਰ ਵਿਆਹ ਅਤੇ ਖਾਨਦਾਨੀ ਰਵਾਇਤਾਂ ਦੀ ਆੜ ਵਿਚ ਵੀ ਹੋਇਆ ਕਰਦੇ ਨੇ!

December 23, 2021 08:53 AM
Editor

ਹਨੀਮੂਨ ਤੋਂ ਮੁੜਦਿਆਂ ਮਸਾਂ ਮਹੀਨਾ ਵੀ ਨਹੀਂ ਸੀ ਹੋਇਆ ਕੇ ਫੋਨ ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ..
ਮੈਨੂੰ ਸਿੱਧਾ ਤੇ ਕੋਈ ਸੁਆਲ ਨਹੀਂ ਸੀ ਪੁੱਛਿਆ ਜਾਂਦਾ ਪਰ ਹੋਰ ਸਰੋਤਾਂ ਤੋਂ ਇਹ ਖਬਰ ਦੀ ਪੁਸ਼ਟੀ ਹੋਣੀ ਸ਼ੁਰੂ ਹੋ ਗਈ ਕੇ "ਕੋਈ ਖੁਸ਼ੀ ਦੀ ਖਬਰ ਹੈ ਕੇ ਨਹੀ"?

ਬੀਜੀ ਮੇਰੇ ਵਲ ਵੇਖਣਾ ਸ਼ੁਰੂ ਕਰ ਦੀਆ ਕਰਦੀ..
ਮੈਨੂੰ ਅਜੀਬ ਜਿਹਾ ਮਹਿਸੂਸ ਹੁੰਦਾ..ਇੰਝ ਲੱਗਦਾ ਜਿੱਦਾਂ ਕੋਈ ਨਿੱਜੀ ਡਾਇਰੀ ਸਾਂਝੀ ਕਰਨ ਲਈ ਜ਼ੋਰ ਪਾ ਰਿਹਾ ਹੋਵੇ!

ਫੇਰ ਦੋ ਮਹੀਨਿਆਂ ਮਗਰੋਂ ਇਹ ਸਿਲਸਿਲਾ ਹੋਰ ਵੀ ਤਿੱਖਾ ਹੋਣਾ ਸ਼ੁਰੂ ਹੋ ਗਿਆ..ਨਾਲ ਨਾਲ ਕਿਸੇ "ਚੰਗੀ ਚੀਜ" ਬਾਰੇ ਵੀ ਸਨੌਤਾ ਵੀ ਸ਼ੁਰੂ ਹੋ ਗਈਆਂ!

"ਚੰਗੀ ਚੀਜ" ਤੋਂ ਭਾਵ "ਮੁੰਡੇ" ਤੋਂ ਸੀ..ਇਹ ਵੀ ਮੈਨੂੰ ਇਥੇ ਆ ਕੇ ਹੀ ਪਤਾ ਲੱਗਾ..
ਕਦੀ ਕਿਹਾ ਜਾਂਦਾ ਕੇ ਸਾਡੇ ਵੱਲ ਤਾਂ ਸਾਰੀਆਂ ਨੂਹਾਂ ਨੇ ਪਹਿਲਾਂ ਚੰਗੀ ਚੀਜ ਹੀ ਘਰੇ ਲਿਆਂਧੀ ਏ..!
ਕਦੀ ਸੁਣਾਇਆ ਜਾਂਦਾ ਕੇ ਪਹਿਲਾ ਮੁੰਡਾ ਹੋ ਜਾਣ ਨਾਲ ਸੰਸਾਰ ਨਾਲ ਗੰਢ ਹੋਰ ਪੀਡੀ ਹੋ ਜਾਂਦੀ ਏ..!
ਮੈਂ ਪਹਿਲੋਂ ਪਹਿਲ ਚੁੱਪ ਰਹਿੰਦੀ ਪਰ ਫੇਰ ਜਦੋਂ ਪਾਣੀ ਸਿਰੋਂ ਹੀ ਲੰਘ ਗਿਆ ਤਾਂ ਸਾਡੀ ਆਪੋ ਵਿਚ ਖਿੱਚੋਤਾਣ ਰਹਿਣੀ ਸ਼ੁਰੂ ਹੋ ਗਈ..!
ਮੈਂ ਐਸੇ ਮਾਹੌਲ ਵਿਚੋਂ ਨਹੀਂ ਸੀ ਆਈ ਤੇ ਨਾ ਹੀ ਸਾਡੇ ਪੇਕੇ ਘਰ ਕੁੜੀਆਂ ਨੂੰ ਮੁੰਡਿਆਂ ਤੋਂ ਕਿਸੇ ਗੱਲੋਂ ਘੱਟ ਸਮਝਿਆ ਜਾਂਦਾ ਸੀ..!
ਮੈਂ ਨਾਲਦੇ ਨਾਲ ਕੋਈ ਗੱਲ ਕਰਦੀ ਤਾਂ ਉਹ ਅੱਗੋਂ ਆਪ ਚੁੱਪ ਰਹਿੰਦਾ ਤੇ ਮੈਨੂੰ ਵੀ ਚੁੱਪ ਰਹਿਣ ਲਈ ਪ੍ਰੇਰਿਤ ਕਰਦਾ!

ਫੇਰ ਜਦੋਂ ਮੈਨੂੰ ਤੀਜਾ ਮਹੀਨਾ ਸੀ ਤਾਂ ਮੇਰੇ ਤੇ ਜ਼ੋਰ ਪੈਣਾ ਸ਼ੁਰੂ ਹੋ ਗਿਆ ਕੇ "ਟੈਸਟ" ਕਰਵਾ ਲਿਆ ਜਾਵੇ..ਪਰ ਮੈਂ "ਚੰਗੀ ਚੀਜ" ਬਾਰੇ ਸੋਚ ਸਹਿਮ ਜਾਂਦੀ..ਜੇ ਨਾ ਆਈ ਤਾਂ ਫੇਰ ਕੀ ਹੋਊ..?..ਮਰਵਾ ਦੇਣਗੇ ਸ਼ਾਇਦ!

ਮੈਂ ਨਾਂਹ ਕਰ ਦਿੱਤੀ..ਬੜਾ ਕਲੇਸ਼ ਪਿਆ..ਹੈਰਾਨ ਸਾਂ ਕੇ ਪਰਿਵਾਰ ਦੀਆਂ ਕੁਝ ਕੂ ਪੜੀਆਂ ਲਿਖੀਆਂ ਦੀ ਸੋਚ ਵੀ ਇਸੇ ਤਰਾਂ ਦੀ ਹੀ ਸੀ..!

ਅਖੀਰ ਜਦੋਂ ਧੀ ਨੇ ਜਨਮ ਲਿਆ ਤਾਂ ਜਵਾਲਾਮੁਖੀ ਫਟ ਪਿਆ..!

ਸਾਰੇ ਚੁੱਪ ਜਿਹੇ ਹੋ ਗਏ..ਪਰ ਨਾਲਦੇ ਦੀ ਚੁੱਪ ਮੈਨੂੰ ਸਭ ਤੋਂ ਵੱਧ ਵੱਢ ਵੱਢ ਖਾਂਦੀ..
ਇੱਕ ਅਜੀਬ ਜਿਹੀ ਸੋਚ ਸੀ..ਜਿਸਦੇ ਸਾਹਵੇਂ ਸਾਰੀ ਪੜਾਈ..ਸਾਰੀਆਂ ਡਿਗਰੀਆਂ ਅਤੇ ਔਰਤ ਜਾਤ ਦੀ ਸਿਫਤ ਕਰਦੀ ਸਾਰੀ ਗੁਰੂਬਾਣੀ ਹੌਲੀ ਜਿਹੀ ਪੈ ਜਾਇਆ ਕਰਦੀ..ਮੈਨੂੰ ਘਰ ਵਿਚ ਜਗਾ ਜਗਾ ਰੱਖੇ ਗੁਟਕੇ ਅਤੇ ਮੜਾ ਕੇ ਤੰਗੀਆਂ ਗੁਰਬਾਣੀ ਦੀਆਂ ਤੁੱਕਾਂ ਦਿਖਾਵੇ ਲਈ ਕੀਤਾ ਜਾਂਦਾ ਇੱਕ ਵੱਡਾ ਢੋਂਗ ਜਿਹਾ ਲੱਗਦਾ..!

ਅਖੀਰ ਅੰਦਰੂਨੀ ਤੇ ਬਾਹਰੀ ਘੁਟਣ ਵਧਦੀ ਗਈ..!

ਸਾਲ ਮਗਰੋਂ ਹੀ ਮੁੜ ਪ੍ਰੇਗਨੈਂਟ ਕਰ ਦਿੱਤੀ ਗਈ.."ਹੋ ਗਈ" ਇਸ ਲਈ ਨਹੀਂ ਆਖਾਂਗੀ ਕਿਓੰਕੇ ਕੁਝ ਬਲਾਤਕਾਰ ਵਿਆਹ ਅਤੇ ਖਾਨਦਾਨੀ ਰਵਾਇਤਾਂ ਦੀ ਆੜ ਵਿਚ ਵੀ ਹੋਇਆ ਕਰਦੇ ਨੇ!
ਇਸ ਵਾਰ ਮੇਰੇ ਤੇ ਅੱਗੇ ਨਾਲੋਂ ਵੀ ਜਿਆਦਾ ਪ੍ਰੈਸ਼ਰ ਸੀ..
ਕਈ ਹਕੀਮਾਂ ਦੀ ਦਵਾਈ ਖਾਣ ਲਈ ਦਿੱਤੀ ਜਾਂਦੀ..ਫਾਂਡੇ ਕਰਵਾਏ ਗਏ..ਸਿਆਣਿਆਂ ਕੋਲ ਲਿਜਾਣ ਦੀ ਸਲਾਹ ਬਣਦੀ..ਮੈਂ ਨਾਂਹ ਕਰ ਦਿੰਦੀ..!
ਟੈਸਟ ਕਰਵਾਉਣ ਲਈ ਵੀ ਅੱਗੇ ਨਾਲੋਂ ਜਿਆਦਾ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ..
ਵਿਆਹ ਮੰਗਣਿਆਂ ਅਤੇ ਭਰੀ ਸਭਾ ਵਿਚ ਜਾਣ ਬੁੱਝ ਕੇ ਇਸ ਚੀਜ ਦਾ ਜਿਕਰ ਛੇੜ ਲਿਆ ਜਾਂਦਾ..ਫੇਰ ਮੈਨੂੰ ਚਾਰੇ ਪਾਸਿਆਂ ਤੋਂ ਸਵਾਲ ਪੁੱਛੇ ਜਾਂਦੇ..ਇਹ ਮਹਿਸੂਸ ਕਰਵਾਇਆ ਜਾਂਦਾ ਕੇ ਤੇਰੀ ਜਿੰਦਗੀ ਵਿਚ ਕੋਈ ਘਾਟ ਏ..ਅਤੇ ਇਸ ਘਾਟ ਦੀ ਪੂਰਤੀ ਲਈ ਮੈਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਤਾਂ ਕਰਨੀ ਪੈਣੀ ਏ!

ਇਹ ਵੀ ਆਖਿਆ ਜਾਂਦਾ ਕੇ ਕੱਲੇ ਕੱਲੇ ਪੁੱਤ ਦੇ ਘਰੇ ਦੋ ਕੁੜੀਆਂ ਆ ਜਾਣ..ਇਹ ਤਾਂ ਹਰਗਿਜ ਵੀ ਨਹੀਂ ਹੋ ਸਕਦਾ..
ਕਦੇ ਆਖਿਆ ਜਾਂਦਾ ਜਵਾਈ ਕਦੇ ਪੁੱਤ ਨਹੀਂ ਬਣਦੇ..ਕਦੀ ਲੰਮੀ ਚੌੜੀ ਹਰ ਪਾਸੇ ਖਿੱਲਰੀ ਹੋਈ ਜਾਇਦਾਤ ਦਾ ਹਵਾਲਾ ਵੀ ਦਿੱਤਾ ਜਾਂਦਾ..!

ਅਖੀਰ ਦੂਜੀ ਧੀ ਦੇ ਜਨਮ ਮਗਰੋਂ ਇੱਕ ਦਿਨ ਸਾਡਾ ਤਲਾਕ ਹੋ ਗਿਆ..!

ਮੁੜ ਕੱਲੀ ਨੇ ਦੋਵੇਂ ਪੜਾ ਲਿਖਾ ਕੇ ਕਿੱਦਾਂ ਜੁਆਨ ਕੀਤੀਆਂ ਅਤੇ ਕਿੰਨੇ ਸਾਲ "ਛੁੱਟੜ" ਦਾ ਖਿਤਾਬ ਸਿਰ ਤੇ ਚੁੱਕੀ ਹੋਈ ਨੂੰ ਸੂਈ ਦੇ ਕਿਹੜੇ ਕਿਹੜੇ ਨੱਕਿਆਂ ਵਿਚੋਂ ਨਿੱਕਲਣਾ ਪਿਆ ਫੇਰ ਕਦੀ ਵੱਖਰੇ ਲੇਖ ਵਿਚ ਬਿਆਨ ਕਰਾਂਗੀ..

ਪਰ ਏਨੇ ਵਰ੍ਹਿਆਂ ਮਗਰੋਂ ਗੋਰਿਆਂ ਦੀ ਇਸ ਦੇਸ਼ ਵਿਚ ਡਾਕਟਰ ਬਣੀ ਨਿੱਕੀ ਧੀ ਨੇ ਅੱਜ ਜਦੋਂ ਘਰੇ ਆ ਕੇ ਦਸਿਆ ਕੇ ਆਪਣੀ ਪ੍ਰੇਗਨੈਂਟ ਨੂੰਹ ਨੂੰ ਕਲੀਨਿਕ ਲੈ ਕੇ ਆਈ ਇੱਕ "ਮਦਰ-ਇਨ-ਲਾਅ" ਨੇ ਕੁੱਖ ਵਿਚ ਪਲ ਰਹੀ ਕਿਸੇ "ਚੰਗੀ ਚੀਜ" ਬਾਰੇ ਗੱਲ ਕੀਤੀ ਤਾਂ ਇਹ ਸੁਣ ਮੇਰੇ ਕਾਲਜੇ ਨੂੰ ਧੂ ਜਿਹੀ ਪੈ ਗਈ ਕੇ ਹਜਾਰਾਂ ਕਿਲੋਮੀਟਰ ਦੂਰ ਸੱਭਿਅਕ ਸਮਾਜ ਵਿਚ ਪਰਵਾਸ ਕਰ ਜਾਣਾ ਇਸ ਚੀਜ ਦੀ ਗਰੰਟੀ ਨਹੀਂ ਦਿੰਦਾ ਕੇ ਇਥੇ ਆਏ ਇਨਸਾਨ ਦੀ ਸੋਚ ਵੀ ਬਦਲ ਜਾਵੇ!

(ਅਸਲ ਵਾਪਰਿਆ ਬਿਰਤਾਂਤ)

 

Have something to say? Post your comment

 

ਹੋਰ ਲਿਖਤਾਂ ਖ਼ਬਰਾਂ

ਮੁਸੀਬਤ ਸਮੇਂ ਭਾਰਤੀਆਂ ਦਾ ਇੱਕ ਦੁਜੇ ਪ੍ਰਤੀ ਪਿਆਰ, ਦੇਸ਼ ਦੀ ਅਖੰਡਤਾ ਅਤੇ ਏਕਤਾ ਦਾ ਸਬੂਤ

ਘਰ ਦੀ ਬਗੀਚੀ ਵਿੱਚ ਨਾਂ ਕਰੋ ਇਹਨਾਂ ਪੌਦਿਆਂ ਨੂੰ ਲਗਾਉਣ ਦੀ ਭੁੱਲ

🤔29 ਫਰਵਰੀ 4 ਸਾਲਾਂ 'ਚ ਇੱਕ ਵਾਰ ਨਾ ਆਵੇ ਤਾਂ ਕੀ ਹੋਵੇਗਾ? ਜਾਣੋ ਲੀਪ ਈਅਰ ਦਾ ਵਿਗਿਆਨ

ਸਕੂਨ ਛੱਡ ਕੇ, ਹੋਰ ਸਕੂਨ ਲੱਭਣ ਦੀ ਚਾਹ ਵਿਚ ਖੱਜਲ ਹੋਣਾ...

ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਲਵਾਰ ਨੇ ਨਿਲਾਮੀ 'ਚ,ਤੋੜੇ ਰਿਕਾਰਡ,ਜਾਣੋਂ ਕੀ ਹੈ ਕੀਮਤ

ਕਿਓ ਮਨਾਇਆ ਜਾਂਦਾ ਹੈ ਮਾਂ ਦਿਵਸ, ਇਸ ਮੌਕੇ ਆਪਣੀ ਮਾਂ ਨੂੰ ਖੁਸ਼ ਕਰਨ ਲਈ ਦੇ ਸਕਦੇ ਹੋ ਇਹ ਤੋਹਫ਼ੇ

ਜੇਕਰ ਤੁਹਾਡੇ ਬੱਚਿਆਂ ਦੇ ਲੰਚ ਬਾਕਸ ਚੋਂ ਆਉਂਦੀ ਹੈ ਬਦਬੂ ਤਾਂ ਵਰਤੋ ਇਹ ਤਰੀਕੇ

ਮਿੰਨੀ ਕਹਾਣੀ: ਰੱਖੜੀ

ਇਹੋ ਹਾਲ ਰਿਹਾ ਤਾਂ ਅੱਜ ਤੋਂ ਕੁਝ ਸਮਾਂ ਬਾਅਦ ਜਾਨਵਰ ਮਨੁੱਖ ਦੀਆਂ ਕਹਾਣੀਆਂ ਇੰਝ ਸੁਣਾਉਣਗੇ ਆਪਣੇ ਬੱਚਿਆਂ ਨੂੰ:

‘ਮਿਜ਼ਾਈਲ ਮੈਨ’ ਡਾ. ਏਪੀਜੇ ਅਬਦੁਲ ਕਲਾਮ ਦੇ ਇਹ 10 ਕੋਟਸ ਕਰ ਦੇਣਗੇ ਤੁਹਾਨੂੰ ਪੁਰਜੋਸ਼

 
 
 
 
Subscribe