Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਕਾਰੋਬਾਰ

RBI ਵਲੋਂ ਅੱਜ ਮਿਲ ਸਕਦੈ ਤਿਉਹਾਰਾਂ ਦਾ ਤੋਹਫਾ

October 04, 2019 10:46 AM

ਨਵੀਂ ਦਿੱਲੀ  :  ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਸੀਜ਼ਨ 'ਚ ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਵੱਡਾ ਤੋਹਫਾ ਦਿੱਤਾ ਜਾ ਸਕਦਾ ਹੈ। ਦਰਅਸਲ ਰਿਜ਼ਰਵ ਬੈਂਕ ਦੇ ਮਾਨੀਟਰਿੰਗ ਪਾਲਸੀ ਕਮੇਟੀ(MPC) ਬੈਠਕ ਦੇ ਨਤੀਜੇ ਸ਼ੁੱਕਰਵਾਰ ਯਾਨੀ ਕਿ ਅੱਜ 4 ਅਕਤੂਬਰ ਨੂੰ ਆਉਣ ਵਾਲੇ ਹਨ। ਅਜਿਹੀ ਉਮੀਦ ਹੈ ਕਿ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਇਹ ਕਮੇਟੀ ਸੁਸਤ ਪਈ ਅਰਥਵਿਵਸਥਾ ਨੂੰ ਰਫਤਾਰ ਦੇਣ ਲਈ ਰੈਪੋ ਰੇਟ 'ਚ ਇਕ ਹੋਰ ਕਟੌਤੀ ਕਰ ਸਕਦੀ ਹੈ। ਇਸ ਤੋਂ ਪਹਿਲਾਂ ਵਿੱਤੀ ਮੰਤਰੀ ਵਲੋਂ ਕਾਰਪੋਰੇਟ ਟੈਕਸ ਦੀ ਦਰ 'ਚ ਵੀ ਵੱਡੀ ਕਟੌਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ 'ਤੇ ਲਗਾਇਆ ਗਿਆ ਵੱਡਾ ਚਾਰਜ ਸਰਕਾਰ ਵਲੋਂ ਵਾਪਸ ਲੈ ਲਿਆ ਗਿਆ ਹੈ। ਅਗਸਤ 'ਚ ਕੀਤੀ ਗਈ 0.35 ਫੀਸਦੀ ਦੀ ਕਟੌਤੀ ਦੇ ਬਾਅਦ ਰੈਪੋ ਦਰ ਇਸ ਸਮੇਂ 5.40 ਫੀਸਦੀ ਹੈ। MPC ਦੀ 6 ਮੈਂਬਰੀ ਕਮੇਟੀ ਦੀ ਤਿੰਨ ਦਿਨ ਦੀ ਬੈਠਕ 1 ਅਕਤੂਬਰ ਨੂੰ ਸ਼ੁਰੂ ਹੋ ਗਈ ਸੀ। 2 ਅਕਤਬੂਰ ਨੂੰ ਗਾਂਧੀ ਜੈਯੰਤੀ ਦੀ ਛੁੱਟੀ ਸੀ। ਵੀਰਵਾਰ ਨੂੰ ਦੂਜੇ ਦਿਨ ਦੀ ਬੈਠਕ ਹੋਈ। ਬੈਠਕ ਦੇ ਨਤੀਜਿਆਂ ਦਾ ਐਲਾਨ ਅੱਜ ਹੋ ਸਕਦਾ ਹੈ।  ਰਿਜ਼ਰਵ ਬੈਂਕ ਇਸ ਸਾਲ ਲਗਾਤਾਰ ਚਾਰ ਵਾਰ ਰੈਪੋ ਦਰ 'ਚ 1.10 ਫੀਸਦੀ ਦੀ ਕਟੌਤੀ ਕਰ ਚੁੱਕਾ ਹੈ। ਅਗਸਤ ਦੀ ਮੌਦਰਿਕ ਨੀਤੀ ਬੈਠਕ 'ਚ ਐਮ.ਪੀ.ਸੀ. ਨੇ ਰੈਪੋ ਦਰ ਨੂੰ 0.35 ਫੀਸਦੀ ਘਟਾ 5.40 ਫੀਸਦੀ ਕਰ ਦਿੱਤਾ। ਇਕ ਹੋਰ ਖਾਸ ਗੱਲ ਇਹ ਹੈ ਕਿ ਐਮ.ਪੀ.ਸੀ. ਦੀ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂਕਿ  ਰਿਜ਼ਰਵ ਬੈਂਕ ਨੇ ਆਪਣੇ ਸਾਰੇ ਬੈਂਕਾਂ ਨੂੰ 1 ਅਕਤਬੂਰ ਤੋਂ ਆਪਣੇ ਸਾਰੇ ਕਰਜ਼ਿਆਂ ਨੂੰ ਬਾਹਰੀ ਮਿਆਰਾਂ ਮਤਲਬ ਰੈਪੋ ਦਰ ਨਾਲ ਜੋੜਣ ਲਈ ਕਿਹਾ ਹੈ। ਇਸ ਨਾਲ ਰਿਜ਼ਰਵ ਬੈਂਕ ਵਲੋਂ ਵਿਆਜ ਦਰ 'ਚ ਕਟੌਤੀ ਦਾ ਲਾਭ ਗਾਹਕਾਂ ਤੱਕ ਜਲਦੀ ਪਹੁੰਚੇਗਾ। ਜਾਣਕਾਰਾਂ ਮੁਤਾਬਕ ਇਸ ਵਾਰ 25 ਤੋਂ 35 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਜਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਲਗਾਤਾਰ ਪੰਜਵੀਂ ਵਾਰ ਰੇਪੋ ਦਰ ਦੇ ਮੋਰਚਿਆਂ 'ਤੇ ਰਾਹਤ ਮਿਲੇਗੀ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਮਹਿੰਗਾਈ ਦਰ ਨੂੰ ਦੇਖਦੇ ਹੋਏ ਰੇਪੋ ਦਰ 'ਚ ਨਰਮੀ ਦੀ ਗੁੰਜਾਇਸ਼ ਬਣੀ ਹੋਈ ਹੈ। ਬੀਤੇ ਦਿਨੀਂ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕੰਪਨੀ ਟੈਕਸ 'ਤ ਕਟੌਤੀ ਦੇ ਨਾਲ ਵੱਖ-ਵੱਖ ਵਸਤੂਆਂ 'ਤੇ ਜੀ.ਐਸ.ਟੀ. ਰੇਟ 'ਚ ਕਟੌਤੀ ਨੂੰ ਦੇਖਦੇ ਹੋਏ ਸਰਕਾਰ ਲਈ ਵਿੱਤੀ ਦਾਇਰਾ ਸੀਮਤ ਹੈ। ਅਜਿਹੇ 'ਚ ਉਮੀਦ ਹੈ ਕਿ ਕੇਂਦਰੀ ਬੈਂਕ ਅਰਥਵਿਵਸਥਾ 'ਚ ਤੇਜ਼ੀ ਲਿਆਉਣ ਲਈ ਰੇਪੋ ਰੇਟ 'ਚ ਰਾਹਤ ਦੇਣ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ

EPFO ਪੈਨਸ਼ਨ ਅਤੇ PF ਕਲੇਮ ਰੱਦ ਹੋਣ ਤੋਂ ਕਿਵੇਂ ਬਚੀਏ? ਅਪਲਾਈ ਕਰਨ ਤੋਂ ਪਹਿਲਾਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖੋ ਖ਼ਾਸ ਧਿਆਨ

ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ ਵੱਡਾ ਉਛਾਲ

ਸਰਕਾਰੀ ਕਰਮਚਾਰੀਆਂ ਲਈ ਵੱਡੀ ਖੁਸ਼ਖਬਰੀ: 58% ਡੀਏ (DA) ਦਾ ਐਲਾਨ, ਜਾਣੋ ਕਦੋਂ ਮਿਲੇਗਾ ਲਾਭ

चमकेगा ‘रेवा’ का सितारा: 24 फरवरी से खुलेगा ₹3,800 मिलियन का आईपीओ

ਸੋਨਾ-ਚਾਂਦੀ ਲਾਈਵ ਅਪਡੇਟ: ਬਾਜ਼ਾਰ ਖੁੱਲ੍ਹਦੇ ਹੀ ਆਈ ਤੇਜ਼ੀ, ਜਾਣੋ ਅੱਜ ਦੇ ਤਾਜ਼ਾ ਭਾਅ

ਆਧਾਰ ਦੀ ਨਵੀਂ ਸਹੂਲਤ: ਹੁਣ ਨੰਬਰ ਟਾਈਪ ਕਰਨ ਦੀ ਲੋੜ ਨਹੀਂ, QR ਕੋਡ ਰਾਹੀਂ ਸਾਂਝੀ ਕਰੋ ਆਪਣੀ ਜਾਣਕਾਰੀ

ਸੋਨੇ ਅਤੇ ਚਾਂਦੀ ਦੇ ਭਾਅ (19 ਜਨਵਰੀ 2026)

ਸੋਨੇ ਦੀ ਕੀਮਤ ਅੱਜ (14 ਜਨਵਰੀ 2026): ਮਕਰ ਸੰਕ੍ਰਾਂਤੀ 'ਤੇ ਸੋਨੇ ਨੇ ਰਚਿਆ ਨਵਾਂ ਇਤਿਹਾਸ, ਕੀਮਤਾਂ ਰਿਕਾਰਡ ਪੱਧਰ 'ਤੇ!

 
 
 
 
Subscribe