Sunday, May 19, 2024
 
BREAKING NEWS
ਆਗਰਾ: ਜੁੱਤੀ ਵਪਾਰੀ ਦੇ ਘਰ ਇਨਕਮ ਟੈਕਸ ਦਾ ਛਾਪਾ, 60 ਕਰੋੜ ਤੋਂ ਵੱਧ ਬਰਾਮਦ, ਗਿਣਤੀ ਜਾਰੀਪੀਐਮ ਮੋਦੀ 23-24 ਮਈ ਨੂੰ ਪੰਜਾਬ ਵਿੱਚ ਕਰਨਗੇ ਰੈਲੀਆਂ ਕੇਜਰੀਵਾਲ ਕੁਝ ਸਮੇਂ 'ਚ ਭਾਜਪਾ ਹੈੱਡਕੁਆਰਟਰ ਪਹੁੰਚਣਗੇ, ਸੁਰੱਖਿਆ ਸਖਤ4 ਜੂਨ ਨੂੰ ਸਰਕਾਰ ਬਦਲਣ ਜਾ ਰਹੀ ਹੈ- ਸੰਜੇ ਰਾਉਤਪੀਐਮ ਮੋਦੀ ਅੱਜ ਬੰਗਾਲ ਅਤੇ ਝਾਰਖੰਡ ਵਿੱਚ ਚਾਰ ਰੈਲੀਆਂ ਨੂੰ ਕਰਨਗੇ ਸੰਬੋਧਨWeather Update: ਉੱਤਰੀ ਭਾਰਤ ਵਿੱਚ ਮੌਸਮ ਵਿਭਾਗ ਦਾ ਅਲਰਟ, ਅਗਲੇ ਪੰਜ ਦਿਨਾਂ ਤੱਕ ਜਾਰੀ ਰਹੇਗੀ ਭਿਆਨਕ ਗਰਮੀਏਆਈ ਐਕਸਪ੍ਰੈਸ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਲੈਂਡਿੰਗਕਸ਼ਮੀਰ 'ਚ ਦੋ ਥਾਵਾਂ 'ਤੇ ਅੱਤਵਾਦੀ ਹਮਲਾਬਾਬਾ ਰਾਮਦੇਵ: ਪਤੰਜਲੀ ਦੀ ਸੋਨ ਪਾਪੜੀ ਕੁਆਲਿਟੀ ਟੈਸਟ 'ਚ ਫੇਲ, ਸਹਾਇਕ ਮੈਨੇਜਰ ਸਮੇਤ 3 ਨੂੰ ਜੇਲ੍ਹਅਦਾਲਤ ਨੇ ਬਿਭਵ ਕੁਮਾਰ ਨੂੰ 5 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜਿਆ

ਮਨੋਰੰਜਨ

ਆਰੀਅਨ ਖਾਨ ਸਮੇਤ ਸਾਰੇ ਮੁਲਜ਼ਮ ਭੇਜੇ ਨਿਆਇਕ ਹਿਰਾਸਤ ਵਿਚ

October 07, 2021 08:12 PM

ਮੁੰਬਈ : ਡਰੱਸ ਮਾਮਲੇ 'ਚ ਫਸੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ (Aryan Khan) ਨੂੰ ਅੱਜ ਮੁੰਬਈ ਦੀ ਮੈਟਰੋਪੋਲੀਟਨ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਨੇ ਸਾਰੇ ਦੋਸ਼ੀਆਂ ਦੇ ਨਾਲ ਆਰੀਅਨ ਖਾਨ ਨੂੰ ਨਿਆਇਕ ਹਿਰਾਸਤ (Aryan Khan in NCB custody) ਵਿੱਚ ਭੇਜ ਦਿੱਤਾ ਹੈ। ਆਰੀਅਨ ਖਾਨ 2 ਅਕਤੂਬਰ ਤੋਂ ਐਨਸੀਬੀ (NCB) ਦੀ ਹਿਰਾਸਤ ਵਿੱਚ ਹੈ, ਜਿਸ ਵਿੱਚ ਸੱਤ ਲੋਕਾਂ ਸਮੇਤ, ਮੁੰਬਈ ਵਿੱਚ ਕੋਰਡੇਲੀਆ ਕਰੂਜ਼ ਸਮੁੰਦਰੀ ਜਹਾਜ਼ 'ਤੇ ਚਲ ਰਹੀ ਡਰੱਗ ਪਾਰਟੀ ਦੇ ਸਬੰਧ ਵਿੱਚ ਸੀ।

ਦੱਸ ਦਈਏ ਕਿ ਆਰੀਅਨ ਖਾਨ (Aryan Khan) ਨੂੰ ਐਨਸੀਬੀ ਨੇ ਮੁੰਬਈ ਤੋਂ ਗੋਆ ਜਾਣ ਵਾਲੇ ਕਰੂਜ਼ 'ਤੇ ਫੜਿਆ ਸੀ। ਐਨਸੀਬੀ ਨੂੰ ਕਰੂਜ਼ 'ਤੇ ਡਰੱਗਸ ਪਾਰਟੀ ਆਯੋਜਿਤ ਕਰਨ ਦੀ ਖ਼ਬਰ ਮਿਲੀ ਸੀ, ਜਿਸ ਤੋਂ ਬਾਅਦ ਐਨਸੀਬੀ (NCB) ਦੀ ਟੀਮ ਭੇਸ ਬਦਲ ਕੇ ਜਹਾਜ਼ 'ਤੇ ਬੈਠੀ ਸੀ।

ਦੱਸਣਯੋਗ ਹੈ ਕਿ ਡਰੱਗ ਕੇਸ 'ਚ 4 ਅਕਤੂਬਰ ਨੂੰ ਹੋਈ ਸੁਣਵਾਈ 'ਚ ਹੈਰਾਨ ਕਰ ਦੇਣ ਵਾਲੀਆਂ ਚੀਜ਼ਾਂ ਸਾਹਮਣੇ ਆਈਆਂ ਹਨ। ਐੱਨ.ਸੀ.ਬੀ. (NCB)ਵੱਲੋਂ ਕੋਰਟ 'ਚ ਦੱਸਿਆ ਗਿਆ ਸੀ ਕਿ ਆਰੀਅਨ ਖਾਨ (Aryan Khan) ਦੇ ਫੋਨ 'ਚ ਤਸਵੀਰਾਂ ਦੇ ਰੂਪ 'ਚ ਹੈਰਾਨ ਕਰਨ ਵਾਲੀਆਂ ਇਤਰਾਜ਼ਯੋਗ ਚੀਜ਼ਾਂ ਮਿਲੀਆਂ ਹਨ ਜਿਸ 'ਚ ਅੱਗੇ ਦੀ ਪੁੱਛਗਿੱਛ ਲਈ ਐੱਨ.ਸੀ.ਬੀ. ਨੇ 11 ਅਕਤੂਬਰ ਤੱਕ ਦੀ ਹਿਰਾਸਤ ਦੀ ਮੰਗ ਕੀਤੀ ਸੀ। ਹਾਲਾਂਕਿ, ਕੋਰਟ ਨੇ ਆਰੀਅਨ ਖਾਨ ਅਤੇ ਦੋ ਹੋਰ ਲੋਕਾਂ ਨੂੰ 7 ਅਕਤੂਬਰ ਤੱਕ ਐੱਨ.ਸੀ.ਬੀ. ਦੀ ਕਸਟਡੀ 'ਚ ਰਹਿਣ ਦਾ ਫੈਸਲਾ ਸੁਣਾਇਆ ਸੀ।

ਐਨਸੀਬੀ (NCB) ਨੇ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿਚੋਂ ਇੱਕ ਵਿਦੇਸ਼ੀ ਨਾਗਰਿਕ ਵੀ ਹੈ। ਅਜਿਹੀ ਸਥਿਤੀ ਵਿੱਚ, ਡਰੱਗਸ ਰੈਕੇਟ ਦੇ ਅੰਤਰਰਾਸ਼ਟਰੀ ਸਬੰਧਾਂ ਦਾ ਪਰਦਾਫਾਸ਼ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।

 

Have something to say? Post your comment

Subscribe