Sunday, August 03, 2025
 

ਮਨੋਰੰਜਨ

ਸ਼ਾਹਰੁਖ ਖ਼ਾਨ ਦੀ ਪਾਰਟੀ ’ਚ ਨਸ਼ਾ ਲੈਂਦਿਆਂ ਕਈਆਂ ਨੂੰ ਮੈਂ ਖੁਦ ਵੇਖਿਆ : ਸ਼ਰਲਿਨ

October 05, 2021 04:05 PM

ਨਵੀਂ ਦਿੱਲੀ : ਸ਼ਰਲਿਨ ਚੋਪੜਾ ਨੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਰੱਖੇ ਹਨ ਜਿਸ ਕਾਰਨ ਸ਼ਾਹਰੁਖ ਖਾਨ ਦੇ ਪੁੱਤਰ ਦਾ ਮਾਮਲੇ ਵਿਚ ਰੌਚਕ ਗੱਲਾਂ ਸਾਹਮਣੇ ਆ ਰਹੀਆਂ ਹਨ। ਦਰਅਸਲ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਦਾ ਪੁੱਤਰ ਆਰੀਅਨ ਖ਼ਾਨ ਇਸ ਸਮੇਂ ਐੱਨ.ਸੀ.ਬੀ. ਦੀ ਹਿਰਾਸਤ ’ਚ ਹੈ। ਆਰੀਅਨ ਖ਼ਾਨ ਸਣੇ ਅੱਠ ਲੋਕਾਂ ’ਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਅਤੇ ਲੈਣ-ਦੇਣ ਦਾ ਦੋਸ਼ ਹੈ। ਹੁਣ ਅਦਾਕਾਰਾ ਸ਼ਰਲਿਨ ਚੋਪੜਾ ਨੇ ਸ਼ਾਹਰੁਖ ਖ਼ਾਨ ਬਾਰੇ ਇੱਕ ਵੱਡਾ ਦਾਅਵਾ ਕੀਤਾ ਹੈ। ਸ਼ਰਲਿਨ ਚੋਪੜਾ ਨੇ ਸੋਸ਼ਲ ਮੀਡੀਆ ’ਤੇ ਆਪਣੀ ਪੁਰਾਣੀ ਇੰਟਰਵਿਊ ਦੀ ਇੱਕ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਉਹ ਸ਼ਾਹਰੁਖ ਖ਼ਾਨ ਦੀ ਟੀਮ ਕੇ. ਕੇ. ਆਰ. ਦੀ ਪਾਰਟੀ ਦਾ ਜ਼ਿਕਰ ਕਰਦੀ ਹੋਈ ਨਜ਼ਰ ਆ ਰਹੀ ਹੈ। ਸ਼ਰਲਿਨ ਚੋਪੜਾ ਨੇ ਇਸ ਵੀਡੀਓ ਨੂੰ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝਾ ਕੀਤਾ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਆਪਣੇ ਟਵੀਟ ’ਚ ਲਿਖਿਆ ਕਿ ਸ਼ਾਹਰੁਖ ਦੀ ਕੇ. ਕੇ. ਆਰ. ਪਾਰਟੀ ਬਾਰੇ, ਮੈਂ ਪਿਛਲੇ ਸਾਲ ਇਹ ਇੰਟਰਵਿਊ ਦਿੱਤਾ ਸੀ। ਜਦੋਂ ਮੈਂ ਡਾਂਸ ਕਰਦੇ ਸਮੇਂ ਥੱਕ ਗਈ ਅਤੇ ਮੈਨੂੰ ਪਸੀਨਾ ਆਉਣਾ ਸ਼ੁਰੂ ਹੋ ਗਿਆ ਤਾਂ ਮੈਂ ਬਾਥਰੂਮ ’ਚ ਗਈ। ਜਦੋਂ ਮੈਂ ਬਾਥਰੂਮ ਦਾ ਦਰਵਾਜ਼ਾ ਖੋਲ੍ਹਿਆ, ਜੋ ਮੈਂ ਵੇਖਿਆ ਉਸ ਨੇ ਮੈਨੂੰ ਹੈਰਾਨ ਕਰ ਦਿੱਤਾ ਅਤੇ ਮੈਂ ਸੋਚਾਂ ’ਚ ਪੈ ਗਈ। ਮੈਂ ਹੈਰਾਨ ਸੀ ਕਿ ਕੀ ਮੈਂ ਗਲਤ ਜਗ੍ਹਾ ’ਤੇ ਤਾਂ ਨੀ ਪਹੁੰਚ ਗਈ ਪਰ ਮੈਂ ਬਾਥਰੂਮ ’ਚ ਹੀ ਸੀ। ਉੱਥੇ ਸਿਤਾਰਿਆਂ ਦੀਆਂ ਪਤਨੀਆਂ ਸ਼ੀਸ਼ੇ ਸਾਹਮਣੇ ਖੜ੍ਹੀਆਂ ਸਨ ਅਤੇ ਚਿੱਟਾ ਪਾਊਡਰ ਲੈ ਰਹੀਆਂ ਸਨ।
ਇਸ ਤੋਂ ਇਲਾਵਾ ਸ਼ਰਲਿਨ ਚੋਪੜਾ ਨੇ ਅੱਗੇ ਆਖਿਆ ਕਿ ਮੈਂ ਹੈਰਾਨ ਰਹਿ ਗਈ ਜਦੋਂ ਅਚਾਨਕ ਅਜਿਹਾ ਦ੍ਰਿਸ਼ ਮੇਰੇ ਸਾਹਮਣੇ ਆਇਆ। ਮੈਂ ਇਹ ਸਭ ਵੇਖ ਕੇ ਮੁਸਕਰਾਇਆ ਅਤੇ ਇਸ ਨੂੰ ਨਜ਼ਰ ਅੰਦਾਜ਼ ਕਰਨਾ ਬਿਹਤਰ ਸਮਝਿਆ। ਮੈਂ ਵੇਖਿਆ ਕਿ ਹਰ ਕੋਈ ਆਪਣੇ ਤਰੀਕੇ ਨਾਲ ਠੰਢਾ ਹੋ ਰਿਹਾ ਸੀ। ਸ਼ਾਹਰੁਖ ਖ਼ਾਨ ਅਤੇ ਉਸ ਦੇ ਦੋਸਤਾਂ ਨੂੰ ਮਿਲਣ ਤੋਂ ਬਾਅਦ ਮੈਂ ਵਿਦਾਈ ਲਈ ਅਤੇ ਉੱਥੋਂ ਚਲੀ ਗਈ। ਉਸ ਦਿਨ ਮੈਂ ਸਮਝ ਗਈ ਕਿ ਬਾਲੀਵੁੱਡ ’ਚ ਕਿਸ ਤਰ੍ਹਾਂ ਦੀਆਂ ਪਾਰਟੀਆਂ ਹੁੰਦੀਆਂ ਹਨ। ਸ਼ਰਲਿਨ ਚੋਪੜਾ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।’’

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

सिद्धांत-तृप्ति स्टारर 'धड़क 2' और 'सन ऑफ सरदार 2' में 1 अगस्त को बॉक्स ऑफिस क्लैश

जियोहॉटस्टार के अनोखे शो 'द सोसाइटी' में में होगा मेरा नया अवतार-खुशी मुखर्जी

क्या रंग लाएगी निर्माता शेख फाज़िल और साउथ एक्ट्रेस रेजिना कैसंड्रा की केमिस्ट्री!

18 जुलाई को रिलीज़ के लिए तैयार है फिल्म "आराध्य"

7 लाख के रेड ब्लेजर अवतार में इंटरनेट पर तहलका मचाती उर्वशी रौतेला

राणा नायडू सीज़न 2 में दमदार प्रदर्शन करने के लिए तैयार हैं तनुज विरवानी

फ्लिपकार्ट के ग्लैम अप फेस्ट 2025 में तमन्ना भाटिया, तारा सुतारिया और वामिका गब्बी का जलवा

आमिर खान की ‘सितारे ज़मीन पर’ देख सुधा मूर्ति हुईं भावुक

25 सितम्बर को सिनेमाघरों में धूम मचाएगी पवन कल्याण स्टारर ‘’ओजी"

ज्योतिका तांगरी और प्रिंस नरूला ने "हार्ट वाली बाजी" में दिलों की धड़कनें बढ़ाई

 
 
 
 
Subscribe