Sunday, May 19, 2024
 
BREAKING NEWS
ਆਗਰਾ: ਜੁੱਤੀ ਵਪਾਰੀ ਦੇ ਘਰ ਇਨਕਮ ਟੈਕਸ ਦਾ ਛਾਪਾ, 60 ਕਰੋੜ ਤੋਂ ਵੱਧ ਬਰਾਮਦ, ਗਿਣਤੀ ਜਾਰੀਪੀਐਮ ਮੋਦੀ 23-24 ਮਈ ਨੂੰ ਪੰਜਾਬ ਵਿੱਚ ਕਰਨਗੇ ਰੈਲੀਆਂ ਕੇਜਰੀਵਾਲ ਕੁਝ ਸਮੇਂ 'ਚ ਭਾਜਪਾ ਹੈੱਡਕੁਆਰਟਰ ਪਹੁੰਚਣਗੇ, ਸੁਰੱਖਿਆ ਸਖਤ4 ਜੂਨ ਨੂੰ ਸਰਕਾਰ ਬਦਲਣ ਜਾ ਰਹੀ ਹੈ- ਸੰਜੇ ਰਾਉਤਪੀਐਮ ਮੋਦੀ ਅੱਜ ਬੰਗਾਲ ਅਤੇ ਝਾਰਖੰਡ ਵਿੱਚ ਚਾਰ ਰੈਲੀਆਂ ਨੂੰ ਕਰਨਗੇ ਸੰਬੋਧਨWeather Update: ਉੱਤਰੀ ਭਾਰਤ ਵਿੱਚ ਮੌਸਮ ਵਿਭਾਗ ਦਾ ਅਲਰਟ, ਅਗਲੇ ਪੰਜ ਦਿਨਾਂ ਤੱਕ ਜਾਰੀ ਰਹੇਗੀ ਭਿਆਨਕ ਗਰਮੀਏਆਈ ਐਕਸਪ੍ਰੈਸ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਲੈਂਡਿੰਗਕਸ਼ਮੀਰ 'ਚ ਦੋ ਥਾਵਾਂ 'ਤੇ ਅੱਤਵਾਦੀ ਹਮਲਾਬਾਬਾ ਰਾਮਦੇਵ: ਪਤੰਜਲੀ ਦੀ ਸੋਨ ਪਾਪੜੀ ਕੁਆਲਿਟੀ ਟੈਸਟ 'ਚ ਫੇਲ, ਸਹਾਇਕ ਮੈਨੇਜਰ ਸਮੇਤ 3 ਨੂੰ ਜੇਲ੍ਹਅਦਾਲਤ ਨੇ ਬਿਭਵ ਕੁਮਾਰ ਨੂੰ 5 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜਿਆ

ਮਨੋਰੰਜਨ

'ਮਿਸ ਡੀਵਾ ਮਿਸ ਯੂਨੀਵਰਸ ਇੰਡੀਆ 2021' ਦਾ ਖਿਤਾਬ ਚੰਡੀਗੜ੍ਹ ਦੀ ਹਰਨਾਜ਼ ਸੰਧੂ ਨੇ ਜਿੱਤਿਆ

October 01, 2021 08:15 PM

ਚੰਡੀਗੜ੍ਹ : 'ਮਿਸ ਡੀਵਾ ਮਿਸ ਯੂਨੀਵਰਸ ਇੰਡੀਆ 2021' (miss diva universe 2021) ਦਾ ਖਿਤਾਬ ਚੰਡੀਗੜ੍ਹ ਦੀ ਹਰਨਾਜ਼ ਸੰਧੂ (Harnaaz Sandhu) ਨੇ ਜਿੱਤਿਆ ਹੈ। ਪੂਰੇ ਦੀ ਰਿਤਿਕਾ ਖਤਨਾਨੀ ਲੀਵਾ ਮਿਸ ਡੀਵਾ ਸਪੁਰ ਨੈਚਰਲ 2021 ਬਣੀ, ਤਾਂ ਉੱਥੇ ਜੇਪੁਰ ਦੀ ਸੋਨਲ ਕੁਕਰੇਜਾ ਲੀਵਾ ਮਿਸ ਡੀਵਾ ਦੀ ਫਸਟ ਰਨਰ-ਅਪ ਰਹੀ। ਹਰਨਾਜ਼ (Harnaaz Sandhu) ਮਿਸ ਯੂਨੀਵਰਸ 2021 ’ਚ ਭਾਰਤ ਦੀ ਨੁਮਾਇੰਦਗੀ ਕਰੇਗੀ।

ਦੱਸ ਦਈਏ ਕਿ ਹਰਨਾਜ਼ ਸੰਧੂ ਇਕ ਮਾਡਲ ਹੈ ਅਤੇ ਉਹ ਸਾਲ 2017 ’ਚ ਟਾਈਮਜ਼ ਫੇਸ ਮਿਸ ਚੰਡੀਗੜ੍ਹ ਬਣੀ ਸੀ। ਉੱਥੇ ਸਾਲ 2018 ’ਚ ਹਰਨਾਜ਼ (Harnaaz Sandhu) ਮਿਸ ਮੈਕਸ ਇਰਜਿੰਗ ਸਟਾਰ ਦਾ ਖਿਤਾਬ ਜਿੱਤ ਚੁੱਕੀ ਹੈ। ਸਾਲ 2019 ’ਚ ਉਹ ਫੈਮਿਨਾ ਮਿਸ ਇੰਡੀਆ ਪੰਜਾਬ ਬਣੀ ਸੀ। ਹਰਨਾਜ਼ ਇਕ ਮਾਡਲ ਦੇ ਨਾਲ-ਨਾਲ ਇਕ ਅਭਿਨੇਤਰੀ ਵੀ ਹੈ।

ਹਰਨਾਜ਼ (Harnaaz Sandhu) ਨੇ ‘ਯਾਰਾਂ ਦੀਆਂ ਪੌਂ ਬਾਰਾਂ’ ਅਤੇ ‘ਬਾਈ ਜੀ ਕੁੱਟਾਂਗੇ’ ਵਰਗੀਆਂ ਫਿਲਮਾਂ ’ਚ ਕੰਮ ਕੀਤਾ ਹੈ। ਆਪਦੇ ਆਉਣ ਵਾਲੇ ਦਿਨਾਂ ’ਚ ਵੀ ਉਹ ਕਈ ਫਿਲਮਾਂ ’ਚ ਨਜ਼ਰ ਆ ਸਕਦੀ ਹੈ।

ਟਾਪ 10 ਫਾਈਨਲਿਸਟਾਂ ’ਚ ਅੰਕਿਤਾ ਸਿੰਘ, ਆਇਸ਼ਾ ਅਸਦੀ, ਦਿਵਿਤਾ ਰਾਏ, ਹਰਨਾਜ਼ ਸੰਧੂ, ਨਿਕਿਤਾ ਤਿਵਾੜੀ, ਪੱਲਵੀ ਸੈਕਿਆ, ਰਿਤਿਕਾ ਖਤਨਾਨੀ, ਸਿੱਧੂ ਗੁਪਤਾ, ਸੋਨਲ ਕੁਕਰੇਜਾ ਅਤੇ ਤਾਰਿਣੀ ਕਿਲੰਗਰਾਇਰ ਦੇ ਨਾਂ ਸ਼ਾਮਲ ਸਨ।

70ਵਾਂ ਮਿਸ ਯੂਨੀਵਰਸ ਪੇਜੈਂਟ ਦਾ ਆਯੋਜਨ ਇਸੇ ਸਾਲ ਦਸੰਬਰ ’ਚ ਹੋਵੇਗਾ। ਪਿਛਲੇ ਸਾਲ ਮੈਕਸੀਕੋ ਦੀ ਮਾਡਲ ਐਂਡਰੀਆ ਮੇਜਾ ਨੇ ਇਹ ਖਿਤਾਬ ਆਪਣੇ ਨਾਂ ਕੀਤਾ ਸੀ। ਇਸ ਸਾਲ ਐਂਡਰਿਆ ਆਪਣਾ ਤਾਜ ਨਵੀਂ ਜੇਤੂ ਨੂੰ ਪਹਿਨਾਏਗੀ। ਫਿਨਾਲੇ ਦੀ ਜੇਤੂ ਭਾਵੇਂ ਇਹ ਤਿੰਨੇ ਰਹੀਆਂ, ਪਰ ਸਾਰੇ ਟਾਪ 20 ਫਾਈਨਲਿਸਟ ਅਭਿਸ਼ੇਕ ਸ਼ਰਮਾ ਦੇ ਡਿਜ਼ਾਈਨ ਕੀਤੇ ਖ਼ੂਬਸੂਰਤ ਗਾਊਨਜ਼ ਅਤੇ ਸ਼ਿਵਾਨ ਐਂਡ ਨਰੇਸ਼ ਦੇ ਡਿਜ਼ਾਈਨਡ ਸਵਿਮਸੂਟਸ ’ਚ ਗਲੈਮਰਜ਼ ਨਜ਼ਰ ਆਈਆਂ।

 

Have something to say? Post your comment

Subscribe