Friday, May 02, 2025
 

ਕਾਰੋਬਾਰ

ਰਾਜੀਵ ਅਗਰਵਾਲ ਬਣੇ ਫੇਸਬੁਕ ਇੰਡੀਆ ਦੇ ਪਬਲਿਕ ਪੌਲਸੀ ਹੈੱਡ

September 20, 2021 03:25 PM

ਨਵੀਂ ਦਿੱਲੀ : ਸਾਬਕਾ IAS ਅਧਿਕਾਰੀ ਅਤੇ ਉਬਰ ਦੇ ਸਾਬਕਾ ਕਾਰਜਕਾਰੀ ਅਧਿਕਾਰੀ ਰਾਜੀਵ ਅਗਰਵਾਲ ਨੂੰ ਫੇਸਬੁਕ ਇੰਡੀਆ ਨੇ ਆਪਣਾ ਪਬਲਿਕ ਪੌਲਸੀ ਹੈੱਡ ਨਿਯੁਕਤ ਕੀਤਾ ਹੈ। ਜਾਣਕਾਰੀ ਅਨੁਸਾਰ ਉਹ ਅੰਖੀ ਦਾਸ ਦੀ ਥਾਂ ਅਹੁਦਾ ਸੰਭਾਣਲਗੇ, ਜਿਨ੍ਹਾਂ ਨੇ ਇੱਕ ਵਿਵਾਦ 'ਚ ਫਸਣ ਮਗਰੋਂ ਪਿਛਲੇ ਸਾਲ ਅਕਤੂਬਰ 'ਚ ਅਹੁਦਾ ਛੱਡ ਦਿੱਤਾ ਸੀ। ਅਗਰਵਾਲ ਫੇਸਬੁਕ ਇੰਡੀਆ ਦੇ ਉੁਪ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਅਜਿਤ ਮੋਹਨ ਦੇ ਅਧੀਨ ਕੰਮ ਕਰਨਗੇ ਅਤੇ ਭਾਰਤੀ ਅਗਵਾਈ ਟੀਮ ਦਾ ਹਿੱਸਾ ਹੋਣਗੇ।
ਅਮਰੀਕੀ ਸੋਸ਼ਲ ਮੀਡੀਆ ਕੰਪਨੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਗਰਵਾਲ ਇਸ ਭੂਮਿਕਾ ਵਿੱਚ ਭਾਰਤ 'ਚ ਫੇਸਬੁਕ ਲਈ ਮਹੱਤਵਪੂਰਨ ਨੀਤੀ ਵਿਕਾਸ ਦੀ ਪਹਿਲ ਨੂੰ ਪ੍ਰੀਭਾਸ਼ਿਤ ਕਰਨਗੇ ਅਤੇ ਉਸ ਦੀ ਅਗਵਾਈ ਕਰਨਗੇ। ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਪਹਿਲਕਦਮੀਆਂ 'ਚ ਸੁਰੱਖਿਆ, ਡਾਟਾ ਸੁਰੱਖਿਆ ਤੇ ਨਿੱਜਤਾ ਅਤੇ ਇੰਟਰਨੈੱਟ ਸ਼ਾਮਲ ਹਨ। ਬਿਆਨ ਮੁਤਾਬਕ ਅਗਰਵਾਲ ਇਸ ਤੋਂ ਪਹਿਲਾਂ ਆਨਲਾਈਨ ਟੈਕਸੀ ਸੇਵਾ ਪ੍ਰਦਾਤਾ ਉਬਰ ਵਿੱਚ ਭਾਰਤ ਅਤੇ ਦੱਖਣੀ ਏਸ਼ੀਆ ਲਈ ਜਨਤਕ ਨੀਤੀ ਦੇ ਪ੍ਰਮੁੱਖ ਦੇ ਤੌਰ 'ਤੇ ਕੰਮ ਕਰ ਰਹੇ ਸਨ। ਅਗਰਵਾਲ ਨੇ ਭਾਰਤੀ ਪ੍ਰਸ਼ਾਸਨਿਕ ਅਧਿਕਾਰੀ (IAS) ਦੇ ਰੂਪ ਵਿੱਚ 26 ਸਾਲ ਆਪਣੀ ਸੇਵਾ ਦਿੱਤੀ ਹੈ ਅਤੇ ਉੱਤਰ ਪ੍ਰਦੇਸ਼ ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਅਧਿਾਕਰੀ ਦੇ ਰੂਪ ਵਿੱਚ ਕੰਮ ਕੀਤਾ ਹੈ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

ਅੱਜ ਦੀ ਸੋਨੇ ਦੀ ਕੀਮਤ: 10 ਵੱਡੇ ਸ਼ਹਿਰਾਂ ਵਿੱਚ ਹੋਈ ਕਮੀ, ਨਿਵੇਸ਼ ਦਾ ਸਹੀ ਮੌਕਾ

महाराष्ट्र के राज्यपाल ने मुंबई में आदित्य ज्योत आई हॉस्पिटल ए यूनिट ऑफ डॉ. अग्रवाल्स आई हॉस्पिटल का उद्घाटन किया

मानुषी छिल्लर ने सेनको गोल्ड एंड डायमंड्स का मुंबई में पहला मेट्रो स्टेशन स्टोर लॉन्च किया

ਦਿੱਲੀ ਸਮੇਤ 9 ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਸਸਤਾ

एथर एनर्जी लिमिटेड की आरंभिक सार्वजनिक पेशकश 28 अप्रैल को खुलेगी

डिज़ाइनकैफ़े ने मुंबई में अपना तीसरा एक्सपीरियंस सेंटर शुरू किया

देविदास श्रावण नाईकरे ने दिया सफलता का मूलमंत्र

ਸੋਨੇ ਦੀ ਕੀਮਤ ਵਿਚ ਅਚਾਨਕ ਵਾਧਾ

ਆਮ ਆਦਮੀ ਨੂੰ ਵੱਡਾ ਝਟਕਾ, ਮਹਿੰਗਾ ਹੋਇਆ ਸਿਲੰਡਰ

ਘਰੇਲੂ ਰਸੋਈ ਗੈਸ ਦੀ ਕੀਮਤ ਹੋਈ ਮਹਿੰਗੀ

 
 
 
 
Subscribe