Monday, May 04, 2026
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਅਪ੍ਰੈਲ 2026)ਟਰੰਪ ਦਾ ਵੱਡਾ ਫੈਸਲਾ: ਵਿਦੇਸ਼ੀ ਦਵਾਈਆਂ 'ਤੇ 100% ਟੈਰਿਫ ਦਾ ਐਲਾਨ; ਭਾਰਤ ਸਮੇਤ ਕਈ ਦੇਸ਼ਾਂ ਨੂੰ ਲੱਗੇਗਾ ਝਟਕਾ, ਧਾਤਾਂ ਦੇ ਨਿਯਮਾਂ 'ਚ ਰਾਹਤਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਅਪ੍ਰੈਲ 2026)ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਅਪ੍ਰੈਲ 2026)ਵੱਡੀ ਖ਼ਬਰ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਧਮਾਕਾ; ਇਲਾਕੇ ਵਿੱਚ ਦਹਿਸ਼ਤ, ਸੁਰੱਖਿਆ ਬਲ ਮੌਕੇ 'ਤੇ ਤਾਇਨਾਤ!ਕੇਂਦਰੀ ਕਰਮਚਾਰੀਆਂ 'ਚ ਵਧਿਆ DA ਫ੍ਰੀਜ਼ ਹੋਣ ਦਾ ਡਰ: 8ਵੇਂ ਪੇਅ-ਕਮਿਸ਼ਨ ਅਤੇ ਗਲੋਬਲ ਤਣਾਅ ਕਾਰਨ ਦੇਰੀ; ਜਾਣੋ ਕਦੋਂ ਹੋ ਸਕਦਾ ਹੈ ਵਾਧੇ ਦਾ ਐਲਾਨ!ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਜੁਡੀਸ਼ੀਅਲ ਰਿਮਾਂਡ 'ਤੇ ਭੇਜੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਅਪ੍ਰੈਲ 2026)

ਮਨੋਰੰਜਨ

Birthday Special : ਸੂਫ਼ੀ ਗਾਇਕੀ ਵਿਚ ਨਵੀਆਂ ਪਰਤਾਂ ਪਾਉਣ ਵਾਲਾ ਗਾਇਕ ਸਰਤਾਜ

August 31, 2021 09:31 PM

ਚੰਡੀਗੜ੍ਹ : ਡਾ.ਸਤਿੰਦਰ ਸਰਤਾਜ ਦਾ ਜਨਮ 31 ਅਗਸਤ 1982 ਨੂੰ ਹੁਸ਼ਿਆਰਪੁਰ ਦੇ ਪਿੰਡ ਬਜਰਾਵਰ ਵਿਖੇ ਹੋਇਆ। ਸਤਿੰਦਰ ਸਰਤਾਜ ਦਾ ਪੂਰਾ ਨਾਮ ਸਤਿੰਦਰ ਪਾਲ ਸਿੰਘ ਸੈਣੀ ਹੈ। ਡਾ. ਸਰਤਾਜ ਪੰਜਾਬੀ ਸੂਫ਼ੀ ਗਾਇਕ (Sufi singer), ਕਵੀ, ਸੰਗੀਤਕਾਰ ਅਤੇ ਅਦਾਕਾਰ (Actors) ਵਜੋਂ ਜਾਣਿਆ ਜਾਂਦਾ ਹੈ।ਇਨ੍ਹਾਂ ਨੇ ਸ਼ੁਰੂਆਤੀ ਸਿੱਖਿਆ ਆਪਣੇ ਹੀ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚੋਂ ਹਾਸਿਲ ਕੀਤੀ।

ਸਰਤਾਜ ਨੇ ਆਪਣੀ ਸੰਗੀਤ ਦੀ ਡਿਗਰੀ ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਹਾਸਿਲ ਕੀਤੀ ਅਤੇ ਐੱਮ. ਫਿਲ ਦੀ ਡਿਗਰੀ ਸੂਫੀ ਸੰਗੀਤ 'ਤੇ ਹਾਸਿਲ ਕੀਤੀ ਅਤੇ ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੂਫੀ ਗਾਇਨ ਵਿੱਚ ਪੀਐੱਚ. ਡੀ. ਦੀ ਡਿਗਰੀ ਹਾਸਿਲ ਕੀਤੀ। ਸਰਤਾਜ (Sufi singer) ਪੰਜਾਬ ਯੂਨੀਵਰਸਿਟੀ ਵਿੱਚ ਛੇ ਸਾਲ ਸੰਗੀਤ ਸਿਖਾਇਆ। ਸਤਿੰਦਰ ਨੇ ਇੱਕ ਸਰਟੀਫਿਕੇਟ ਕੋਰਸ ਅਤੇ ਫਾਰਸੀ ਭਾਸ਼ਾ ਵਿੱਚ ਡਿਪਲੋਮਾ ਵੀ ਪੂਰਾ ਕੀਤਾ।

ਸਰਤਾਜ ਦੀ ਪਤਨੀ ਦਾ ਨਾਮ ਗੌਰੀ ਹੈ ਅਤੇ ਇਨ੍ਹਾਂ ਦਾ ਵਿਆਹ 9 ਦਸੰਬਰ 2010 ਨੂੰ ਚੰਡੀਗੜ੍ਹ ਵਿਚ ਹੋਇਆ ਸੀ। ਡਾ. ਸਤਿੰਦਰ ਸਰਤਾਜ ਨੇ ਆਪਣੇ ਹਿੱਟ ਗਾਣੇ ਸਾਂਈ ਨਾਲ ਬਹੁਤ ਪ੍ਰਸਿੱਧੀ ਹਾਸਿਲ ਕੀਤੀ।ਇਸ ਤੋਂ ਇਲਾਵਾ ਐਲਬਮਾਂ ਵਿਚ ਇਬਾਦਤ, ਚੀਰੇ ਵਾਲਾ ਸਰਤਾਜ ਅਤੇ ਅਫਸਾਨੇ ਸਰਤਾਜ ਦੇ ਇਹ ਬਹੁਤ ਮਸ਼ਹੂਰ ਹੋਈਆ।

ਸੂਫ਼ੀ ਗਾਇਕੀ ਵਿਚ ਨਵੀਆਂ ਪਰਤਾਂ ਪਾਉਣ ਵਾਲਾ ਗਾਇਕ ਸਰਤਾਜ (Sufi singer) ਨੂੰ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਸਤਿੰਦਰ ਸਰਤਾਜ ਨੇ 2017 ਵਿੱਚ ਦ ਬਲੈਕ ਪ੍ਰਿੰਸ ਫਿਲਮ ਵਿੱਚ ਮਹਾਰਾਜਾ ਦਲੀਪ ਸਿੰਘ ਦੇ ਰੂਪ ਵਿੱਚ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।

ਇਹ ਫ਼ਿਲਮ ਮਹਾਰਾਜਾ ਦਲੀਪ ਸਿੰਘ ਸਿੰਘ ਦੇ ਜੀਵਨ ਦੇ ਦੁਖਾਂਤ ਨੂੰ ਪੇਸ਼ ਕਰਦੀ ਹੈ। ਡਾ. ਸਤਿੰਦਰ ਸਰਤਾਜ ਨੇ ਆਪਣੀ ਸੂਫ਼ੀ ਗਾਇਕੀ ਕਰਕੇ ਵਿਸ਼ਵ ਭਰ ਵਿਚ ਨਾਮਣਾ ਖੱਟਿਆ ਹੈ।ਉਨ੍ਹਾਂ ਦੇ ਜੀਵਨ ਦੀ ਸਾਦਗੀ ਨੂੰ ਸਰੋਤਿਆਂ ਵੱਲੋਂ ਪਸੰਦ ਕੀਤਾ ਜਾਂਦਾ ਹੈ।ਪੰਜਾਬੀ ਸੰਗੀਤ ਜਗਤ ਵਿਚ ਡਾ. ਸਤਿੰਦਰ ਸਰਤਾਜ ਦਾ ਵੱਖਰਾ ਸਥਾਨ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਧੁਰੰਧਰ ਦੀ ਗਲੋਬਲ ਰੀ-ਰਿਲੀਜ਼, ਸੀਕਵਲ ਤੋਂ ਪਹਿਲਾਂ 500 ਸਕ੍ਰੀਨਾਂ ‘ਤੇ ਫਿਰ ਆਵੇਗੀ ਫ਼ਿਲਮ

ਐਕਸ਼ਨ ਨਾਲ ਭਰਿਆ ‘ਧੁਰੰਧਰ ਦ ਰਿਵੇਂਜ’ ਦਾ ਟ੍ਰੇਲਰ ਰਿਲੀਜ਼

ਇਤਿਹਾਸ ਫਿਰ ਜਿਉਂਦਾ ਹੋਵੇਗਾ – ‘ਰਾਜਾ ਸ਼ਿਵਾਜੀ’ ਦਾ ਧਮਾਕੇਦਾਰ ਪੋਸਟਰ ਜਾਰੀ

ਪ੍ਰਸਿੱਧ ਪੰਜਾਬੀ ਗਾਇਕ ਆਰ ਨੇਤ ਦੇ ਸ਼ੋਅ 'ਤੇ ਬੇਕਾਬੂ ਭੀੜ, ਮਚੀ ਭਗਦੜ

Sunny Deol's 'Mohalla Assi' Religious Controversy: Film Stuck in Courts for 4 Years

ਕਰਨ ਔਜਲਾ ਦੇ ਦਿੱਲੀ ਸ਼ੋਅ 'ਤੇ ਸੰਕਟ: ਹਿੱਟ ਗੀਤਾਂ 'ਤੇ ਲੱਗੀ ਪਾਬੰਦੀ; ਬਾਲ ਸੁਰੱਖਿਆ ਯੂਨਿਟ ਵੱਲੋਂ ਪ੍ਰਬੰਧਕਾਂ ਨੂੰ ਨੋਟਿਸ

ਰਣਵੀਰ ਸਿੰਘ ਨੂੰ 'ਕਾਂਤਾਰਾ' ਟਿੱਪਣੀ ਵਿਵਾਦ ਵਿੱਚ ਰਾਹਤ: ਕਰਨਾਟਕ ਹਾਈ ਕੋਰਟ ਨੇ ਗ੍ਰਿਫ਼ਤਾਰੀ 'ਤੇ ਲਗਾਈ ਰੋਕ

ਸਿੱਧੂ ਮੂਸੇਵਾਲਾ ਦੀ ਲੋਕਪ੍ਰਿਯਤਾ ਦਾ ਨਵਾਂ ਰਿਕਾਰਡ: ਯੂਟਿਊਬ 'ਤੇ PM ਮੋਦੀ ਦੇ ਬਰਾਬਰ ਪਹੁੰਚੇ ਸਬਸਕ੍ਰਾਈਬਰ

ਦਿਲਜੀਤ ਦੋਸਾਂਝ ਅਭਿਨੀਤ ਇਮਤਿਆਜ਼ ਅਲੀ ਦੀ ਪੀਰੀਅਡ ਡਰਾਮਾ ਫ਼ਿਲਮ ਜੂਨ ' ਹੋਵੇਗੀ ਰਿਲੀਜ਼

हंसी का महाविस्फोट तय! ‘वेलकम टू द जंगल’ 26 जून 2026 को सिनेमाघरों में मचाएगा कोहराम

 
 
 
 
Subscribe