Thursday, May 01, 2025
 

ਮਨੋਰੰਜਨ

ਧੀਆਂ ਨੂੰ ਅੱਗੇ ਵਧਣ ਲਈ ਮੌਕੇ ਦੇਣ ਦਾ ਸੁਨੇਹਾ ਦਿੰਦੀ ਲਘੂ ਫ਼ਿਲਮ ‘ਬੋਝ’ ਦਾ ਪੋਸਟਰ ਰਿਲੀਜ਼

August 21, 2021 07:56 PM

ਲੁਧਿਆਣਾ: ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾ ਨੇ ਸਮਾਜ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਰੱਖੜੀ ਦੇ ਪਵਿੱਤਰ ਤਿਉਹਾਰ ਉੱਤੇ ਇਹ ਪ੍ਰਣ ਕਰਨ ਕਿ ਉਹ ਧੀਆਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਅਤੇ ਉਹਨਾਂ ਦੇ ਅਸਲ ਸਸ਼ਕਤੀਕਰਨ ਉੱਤੇ ਜ਼ੋਰ ਦੇਣ। ਉਹ ਅੱਜ ਆਪਣੇ ਨਿਵਾਸ ਅਸਥਾਨ ਉੱਤੇ ਪ੍ਰਸਿੱਧ ਫਿਲਮ ਨਿਰਦੇਸ਼ਕ ਅਤੇ ਅਦਾਕਾਰ ਦੀਪ ਜਗਦੀਪ ਦੀ ਲਘੂ ਫ਼ਿਲਮ ” ਬੋਝ ” ਦੇ ਪੋਸਟਰ ਨੂੰ ਰਿਲੀਜ਼ ਕਰ ਰਹੇ ਸਨ। ਇਸ ਮੌਕੇ ਉਹਨਾਂ ਨਾਲ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਬਿਸ਼ਵ ਮੋਹਨ, ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਅਤੇ ਹੋਰ ਵੀ ਹਾਜ਼ਰ ਸਨ।

ਇਸ ਮੌਕੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਸ਼੍ਰੀ ਸ਼ਰਮਾ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ੍ਹ ਹੈ ਕਿ ਕੁੜੀਆਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕੀਤੇ ਜਾਣ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਸ ਦਿਸ਼ਾ ਵਿਚ ਕਈ ਉਪਰਾਲੇ ਵਿੱਢੇ ਹੋਏ ਹਨ ਪਰ ਇਹ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ। ਉਹਨਾਂ ਹੋਰ ਵੀ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਦਿਸ਼ਾ ਵਿਚ ਕਾਰਜਸ਼ੀਲ ਹੋਣ।

ਅਦਾਕਾਰ ਦੀਪ ਜਗਦੀਪ ਨੇ ਦੱਸਿਆ ਕਿ ਇਹ ਫਿਲਮ ਰੱਖੜੀ ਦੇ ਤਿਉਹਾਰ ਉੱਤੇ ਰਿਲੀਜ਼ ਕੀਤੀ ਜਾ ਰਹੀ ਹੈ। ਫਿਲਮ ਨਿਰਮਾਣ ਵਿਚ ਨਿਰਮਾਤਾ ਸੁਖਜੀਤ ਕੰਬੋ, ਨਿਮਰਤਾ ਕੰਬੋਜ, ਪ੍ਰੀਤ, ਜੱਸ ਗ੍ਰੇਂਗ, ਬਲਵਿੰਦਰ ਕੌਰ, ਮਨਸੀਰਤ ਕੌਰ ਬਾਣੀ, ਰੇਨੂੰ ਮਹਿਰਾ, ਗੁਰਪ੍ਰੀਤ ਸਿੰਘ, ਦੀਪੈਨ ਬਵੇਜਾ, ਪਲਵਿੰਦਰ ਸਿੰਘ, ਵਿਸ਼ਾਲ, ਰਾਜ ਵਰਮਾ, ਕ੍ਰਿਸ਼ ਸ਼ਰਮਾ ਅਤੇ ਹੋਰਾਂ ਨੇ ਯੋਗਦਾਨ ਪਾਇਆ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe