Sunday, May 19, 2024
 
BREAKING NEWS
ਆਗਰਾ: ਜੁੱਤੀ ਵਪਾਰੀ ਦੇ ਘਰ ਇਨਕਮ ਟੈਕਸ ਦਾ ਛਾਪਾ, 60 ਕਰੋੜ ਤੋਂ ਵੱਧ ਬਰਾਮਦ, ਗਿਣਤੀ ਜਾਰੀਪੀਐਮ ਮੋਦੀ 23-24 ਮਈ ਨੂੰ ਪੰਜਾਬ ਵਿੱਚ ਕਰਨਗੇ ਰੈਲੀਆਂ ਕੇਜਰੀਵਾਲ ਕੁਝ ਸਮੇਂ 'ਚ ਭਾਜਪਾ ਹੈੱਡਕੁਆਰਟਰ ਪਹੁੰਚਣਗੇ, ਸੁਰੱਖਿਆ ਸਖਤ4 ਜੂਨ ਨੂੰ ਸਰਕਾਰ ਬਦਲਣ ਜਾ ਰਹੀ ਹੈ- ਸੰਜੇ ਰਾਉਤਪੀਐਮ ਮੋਦੀ ਅੱਜ ਬੰਗਾਲ ਅਤੇ ਝਾਰਖੰਡ ਵਿੱਚ ਚਾਰ ਰੈਲੀਆਂ ਨੂੰ ਕਰਨਗੇ ਸੰਬੋਧਨWeather Update: ਉੱਤਰੀ ਭਾਰਤ ਵਿੱਚ ਮੌਸਮ ਵਿਭਾਗ ਦਾ ਅਲਰਟ, ਅਗਲੇ ਪੰਜ ਦਿਨਾਂ ਤੱਕ ਜਾਰੀ ਰਹੇਗੀ ਭਿਆਨਕ ਗਰਮੀਏਆਈ ਐਕਸਪ੍ਰੈਸ ਜਹਾਜ਼ ਦੇ ਇੰਜਣ ਨੂੰ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਲੈਂਡਿੰਗਕਸ਼ਮੀਰ 'ਚ ਦੋ ਥਾਵਾਂ 'ਤੇ ਅੱਤਵਾਦੀ ਹਮਲਾਬਾਬਾ ਰਾਮਦੇਵ: ਪਤੰਜਲੀ ਦੀ ਸੋਨ ਪਾਪੜੀ ਕੁਆਲਿਟੀ ਟੈਸਟ 'ਚ ਫੇਲ, ਸਹਾਇਕ ਮੈਨੇਜਰ ਸਮੇਤ 3 ਨੂੰ ਜੇਲ੍ਹਅਦਾਲਤ ਨੇ ਬਿਭਵ ਕੁਮਾਰ ਨੂੰ 5 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜਿਆ

ਸੰਸਾਰ

ਆਸਟ੍ਰੇਲੀਆ ਵਿਚ ਵੱਧ ਰਹੇ ਹਨ ਕੋਰੋਨਾ ਕੇਸ ਅਤੇ ਮੌਤਾਂ ਵੀ

August 07, 2021 09:29 AM

ਨਿਊ ਸਾਊਥ ਵੇਲਜ਼ ਵਿੱਚ ਸਵਾ ਤਿੰਨ ਸੌ ਤਕ ਪੁੱਜੇ ਕੋਰੋਨਾ ਮਾਮਲੇ, ਨਵੀਂ ਤਾਲਾਬੰਦੀ

 

ਨਿਊ ਸਾਊਥ ਵੇਲਜ਼ : ਬੀਤੇ 24 ਘੰਟਿਆਂ ਦੌਰਾਨ ਰਾਜ ਵਿਚ ਕੋਰੋਨਾ ਦੇ ਨਵੇਂ 319 ਮਾਮਲੇ ਮਿਲੇ ਹਨ। ਇਥੇ ਇਹ ਵੀ ਪਤਾ ਲੱਗਾ ਹੈ ਕਿ ਹੁਣ ਤਕ 5 ਜਣਿਆਂ ਦੀ ਮੌਤ ਹੋ ਗਈ ਹੈ। ਨਵੇਂ ਮਾਮਲਿਆਂ ਵਿੱਚ 194 ਕੋਰੋਨਾ ਕੇਸਾਂ ਦੇ ਸ੍ਰੋਤਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਇਸ ਤੋਂ ਇਲਾਵਾ 83 ਨਾਗਰਿਕ ਸਮਾਜਿਕ ਤੌਰ ’ਤੇ ਘੁੰਮਦੇ ਫਿਰਦੇ ਰਹੇ ਹਨ ਅਤੇ ਇਸੇ ਲਈ ਕੋਰੋਨਾ ਪੀੜਤ ਬਣ ਗਏ ਹਨ। ਆਰਮੀਡੇਲ ਖੇਤਰ ਵਿੱਚ ਅੱਜ ਸ਼ਾਮ ਦੇ 5 ਵਜੇ ਤੋਂ ਅਗਲੇ 7 ਦਿਨਾਂ ਤੱਕ ਦਾ ਤਾਲਾਬੰਦੀ ਲਾਈ ਜਾ ਰਹੀ ਹੈ। ਰਾਜ ਦੇ ਸਿਹਤ ਮੰਤਰੀ ਬਰੈਡ ਹੈਜ਼ਰਡ ਨੇ ਉਕਤ ਖੇਤਰ ਵਿਚਲੇ ਲੋਕਾਂ ਨੂੰ ਤਾਲਾਬੰਦੀ ਦੇ ਨਿਯਮਾਂ ਦਾ ਪਾਲਣ ਕਰਨ ਅਤੇ ਕਰੋਨਾ ਤੋਂ ਬਚਾਉ ਦੀਆਂ ਹਦਾਇਤਾਂ ਦਿੱਤੀਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮਰਨ ਵਾਲੇ ਲੋਕਾਂ ਦੇ ਹਾਲੇ ਤੱਕ ਕੋਰੋਨਾ ਵੈਕਸੀਨ ਨਹੀਂ ਲਵਾਈ ਸੀ। ਜ਼ਿਕਰਯੋਗ ਹੈ ਕਿ ਇਸ ਸਮੇਂ ਰਾਜ ਅੰਦਰ 345 ਲੋਕ ਜੋ ਕਿ ਕੋਵਿਡ-19 ਤੋਂ ਗ੍ਰਸਤ ਹਨ, ਹਸਪਤਾਲਾਂ ਅੰਦਰ ਭਰਤੀ ਹਨ ਅਤੇ ਜ਼ੇਰੇ ਇਲਾਜ ਹਨ ਜਦੋਂ ਕਿ 56 ਲੋਕ ਆਈ.ਸੀ.ਯੂ. ਵਿੱਚ ਹਨ।
ਇਸੇ ਤਰ੍ਹਾਂ ਵਿਕਟੋਰੀਆ ਰਾਜ ਦੇ ਸਿਹਤ ਅਧਿਕਾਰੀਆਂ ਵਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਲੰਘੇ 24 ਘੰਟਿਆਂ ਵਿਚ ਕੋਰੋਨਾ ਦੇ 29 ਨਵੇਂ ਮਾਮਲੇ ਮਿਲੇ ਹਨ। ਜਾਣਕਾਰੀ ਅਨੁਸਾਰ ਰਾਜ ਅੰਦਰ ਬੀਤੇ ਵੀਰਵਾਰ ਤੋਂ ਅਗਲੇ 7 ਦਿਨਾਂ ਤੱਕ ਦਾ ਲਾਕਡਾਊਨ ਲਗਾਇਆ ਗਿਆ ਹੈ। ਇਥੇ ਦਸ ਦਈਏ ਕਿ ਇਹ ਸਾਰੇ ਮਾਮਲੇ ਪਹਿਲਾਂ ਵਾਲੇ ਮਾਮਲਿਆਂ ਨਾਲ ਹੀ ਜੁੜੇ ਹਨ। ਇਹ ਵੀ ਪਤਾ ਲੱਗਾ ਹੈ ਕਿ ਪੀੜਤ ਲੋਕ ਆਪਣੇ ਇਨਫੈਕਸ਼ਨ ਦੌਰਾਨ ਕੁਆਰਨਟੀਨ ਵਿੱਚ ਨਹੀਂ ਸਨ ਅਤੇ ਹੁਣ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਿਸਾਬ ਨਾਲ ਰਾਜ ਅੰਦਰ ਇਸ ਸਮੇਂ ਕੁੱਲ ਕੋਰੋਨਾ ਦਾ ਅੰਕੜਾ 97 ਹੋ ਗਿਆ ਹੈ। ਹੀਥਡੇਲ ਕ੍ਰਿਸਚਨ ਕਾਲੇਜ ਅਤੇ ਹਾਪਰਜ਼ ਕਰਾਸਿੰਗ ਦਾ ਵੈਰਿੰਗਾ ਪਾਰਕ ਸਕੂਲ ਵਿੱਚ ਵਿਦਿਆਰਥੀ ਕੋਰੋਨਾ ਪੀੜਤ ਮਿਲੇ ਹਨ ਅਤੇ ਸਕੂਲਾਂ ਨੂੰ ਸ਼ੱਕੀ ਸੂਚੀ ਵਿੱਚ ਪਾ ਦਿਤਾ ਗਿਆ ਹੈ। ਇਸ ਤੋਂ ਇਲਾਵਾ ਕੋਰੋਨਾ ਦਾ ਇੱਕ ਹੋਰ ਨਵਾਂ ਮਾਮਲਾ ਅਲ-ਤਕਵਾ ਕਾਲੇਜ (ਮੈਲਬੋਰਨ) ਵਿੱਚ ਵੀ ਮਿਲਿਆ ਹੈ।

ਕੁਈਨਜ਼ਲੈਂਡ ਵਿੱਚ ਮਿਲੇ ਕੋਰੋਨਾ ਦੇ ਹੋਰ ਮਾਮਲੇ
ਲੰਘੇੇ 24 ਘੰਟਿਆਂ ਦੌਰਾਨ ਕੁਈਨਜ਼ਲੈਂਡ ਅੰਦਰ ਕੋਰੋਨਾ ਦੇ 13 ਨਵੇਂ ਮਾਮਲੇ ਮਿਲੇ ਹਨ। ਇਸ ਸਬੰਧੀ ਜਾਣਕਾਰੀ ਵਧੀਕ ਪ੍ਰੀਮੀਅਰ -ਸਟੀਵਨ ਮਾਈਲਜ਼ ਵੱਲੋਂ ਸਾਂਝੀ ਕੀਤੀ ਗਈ ਹੈ। ਇਥੇ ਦਸ ਦਈਏ ਕਿ ਇਕ ਨਵੇਂ ਮਾਮਲੇ ਨੂੰ ਛੱਡ ਕੇ ਬਾਕੀ ਸਾਰੇ ਪਹਿਲਾਂ ਵਾਲੇ ਮਾਮਲਿਆਂ ਨਾਲ ਸਬੰਧਤ ਹਨ। ਮਤਲਬ ਕਿ ਇਹ ਅੱਜ ਵਾਲੇ ਕੋਰੋਨਾ ਮਾਮਲੇ ਇੰਡੂਰੂਪਿਲੀ ਕਲਸਟਰ ਨਾਲ ਜੁੜੇ ਹਨ। ਹੁਣ ਇੱਕ ਹਫ਼ਤੇ ਦੀ ਤਾਲਾਬੰਦੀ ਐਤਵਾਰ ਨੂੰ ਸ਼ਾਮ ਦੇ 4 ਵਜੇ ਤਕ ਖਤਮ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਮੁੱਖ ਸਿਹਤ ਅਧਿਕਾਰੀ ਡਾ. ਜੀਨੇਟ ਯੰਗ ਦਾ ਕਹਿਣਾ ਹੈ ਕਿ ਉਹ ਪਹਿਲਾਂ ਦਿਨ ਦੀਆਂ ਗਤੀਵਿਧੀਆਂ ਅਤੇ ਕੋਰੋਨਾ ਦੇ ਆਂਕੜਿਆਂ ਨੂੰ ਜਾਂਚਣਗੇ ਫਿਰ ਹੀ ਅੰਤਮ ਫੈਸਲਾ ਲਿਆ ਜਾ ਸਕਦਾ ਹੈ।

 

 

Have something to say? Post your comment

 

ਹੋਰ ਸੰਸਾਰ ਖ਼ਬਰਾਂ

ਰੂਸ ਨੇ ਹਮਲਾ ਕਰਕੇ ਖਾਰਕੀਵ ਦੇ ਖੇਤਰ 'ਤੇ ਕੀਤਾ ਕਬਜ਼ਾ

ਹਰਦੀਪ ਨਿੱਝਰ ਕਤਲ ਕੇਸ ਵਿਚ ਕੈਨੇਡੀਅਨ ਪੁਲਿਸ ਨੇ ਚੌਥੇ ਸ਼ੱਕੀ ਨੂੰ ਕੀਤਾ ਗ੍ਰਿਫਤਾਰ

Pakistan ਸੜਕਾਂ 'ਤੇ ਉਤਰੇ ਲੋਕ, ਪੁਲਿਸ ਨੇ ਕੀਤੀ ਫਾਇਰਿੰਗ

ਬ੍ਰਾਜ਼ੀਲ ਵਿੱਚ ਭਿਆਨਕ ਹੜ੍ਹ, ਹੁਣ ਤਕ 75 ਲੋਕਾਂ ਦੀ ਮੌਤ, 100 ਤੋਂ ਵੱਧ ਲਾਪਤਾ

ਜ਼ਿੰਦਾ ਹੈ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ

ਹੁਣ ਆਸਟ੍ਰੇਲੀਅਨ ਮੀਡੀਆ ਨੇ ਭਾਰਤ ਦੇ ਖਿਲਾਫ ਰਿਪੋਰਟ ਕੀਤੀ, ਭਾਰਤੀ ਜਾਸੂਸਾਂ ਨੂੰ ਕੱਢਣ ਦਾ ਦਾਅਵਾ

ਨੇਤਨਯਾਹੂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ! ਵਾਰੰਟ ਤੋਂ ਨਾਰਾਜ਼ ਅਮਰੀਕਾ

ਸਿੱਖ ਵੱਖਵਾਦੀ ਆਗੂ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਰਾਅ ਦਾ ਅਧਿਕਾਰੀ ਸ਼ਾਮਲ ਸੀ: ਰਿਪੋਰਟ

1912 'ਚ ਸਮੁੰਦਰ 'ਚ ਡੁੱਬੇ ਟਾਈਟੈਨਿਕ ਜਹਾਜ਼ ਦੀ ਯਾਦਗਾਰ ਨਿਲਾਮ

TikTok ਸਟਾਰ ਓਮ ਫਹਾਦ ਦੀ ਬਗਦਾਦ 'ਚ ਗੋਲੀ ਮਾਰ ਕੇ ਹੱਤਿਆ, ਵੇਖੋ ਕਤਲ ਦੀ ਵੀਡੀਓ

 
 
 
 
Subscribe