Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਖੇਡਾਂ

ਸ਼ਾਕਿਬ ਤੇ ਤਮੀਮ ਨਹੀਂ ਖੇਡਣਗੇ ਢਾਕਾ ਪ੍ਰੀਮੀਅਰ ਲੀਗ

June 19, 2021 06:28 PM

ਢਾਕਾ : ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਤੇ ਸ਼ਾਕਿਬ ਅਲ ਹਸਨ ਢਾਕਾ ਪ੍ਰੀਮੀਅਰ ਲੀਗ (ਡੀ. ਪੀ.ਐਲ.) ਦੇ ਅਗਲੇ ਗੇੜ ’ਚ ਨਹੀਂ ਖੇਡਣਗੇ। ਤਮੀਮ ਨੇੇ ਅਪਣੇ ਗੋਡੇ ਦੀ ਸੱਟ ਕਾਰਨ ਅਰਾਮ ਦਾ ਫ਼ੈਸਲਾ ਕੀਤਾ ਹੈ। ਦੂਜੇ ਪਾਸੇ ਸ਼ਾਕਿਬ ਅਪਣੇ ਪਰਵਾਰ ਨਾਲ ਰਹਿਣ ਲਈ ਅਮਰੀਕਾ ਜਾ ਰਹੇ ਹਨ। ਲੀਗ ’ਚ ਪ੍ਰਾਈਮ ਬੈਂਕ ਕ੍ਰਿਕਟ ਕਲੱਬ ਦੀ ਨੁਮਾਇੰਦਗੀ ਕਰਨ ਵਾਲੇ ਤਮੀਮ ਨੇ ਕਿਹਾ ਕਿ ਉਹ ਅਰਾਮ ਲਈ ਡੀ.ਪੀ.ਐਲ. ਤੋਂ ਬਾਹਰ ਹੋ ਰਹੇ ਹਨ ਕਿਉਂਕਿ ਉਹ ਜਿੰਬਾਬਵੇ ਵਿਰੁਧ ਇਕ ਟੈਸਟ, ਤਿੰਨ ਇਕ ਰੋਜ਼ਾ ਤੇ ਤਿੰਨ ਟੀ-20 ਮੈਚਾਂ ਦੇ ਦੌਰੇ ਤੋਂ ਪਹਿਲਾਂ ਪੂਰੀ ਤਰ੍ਹਾਂ ਫ਼ਿਟ ਹੋਣਾ ਚਾਹੁੰਦੇ ਹਨ।
ਤਮੀਮ ਨੇ ਇਕ ਬਿਆਨ ’ਚ ਕਿਹਾ ਕਿ ਪਿਛਲੇ ਕੱੁਝ ਮੈਚਾਂ ’ਚ ਮੇਰੇੇ ਪੈਰਾਂ ’ਚ ਬਹੁਤ ਦਰਦ ਹੋ ਰਿਹਾ ਸੀ। ਮੈਂ ਖ਼ਾਸ ਤੌਰ ’ਤੇ ਫ਼ੀਲਡਿੰਗ ਕਰਦੇ ਸਮੇਂ ਤੇ ਵਿਕਟ ਵਿਚਾਲੇ ਦੌੜਦੇ ਹੋਏ ਬਹੁਤ ਸੰਘਰਸ਼ ਕਰ ਰਿਹਾ ਸੀ। ਮੈਂ ਡਾਕਟਰਾਂ ਤੇ ਬੀ. ਸੀ. ਬੀ. (ਬੰਗਲਾਦੇਸ਼ ਕ੍ਰਿਕਟ ਬੋਰਡ) ਦੇ ਮੈਡੀਕਲ ਸਟਾਫ਼ ਤੋਂ ਸਲਾਹ ਲਈ ਹੈ ਤੇ ਉਨ੍ਹਾਂ ਸਲਾਹ ਦਿਤੀ ਹੈ ਕਿ ਇਸ ਸਮੇਂ ਖੇਡਣਾ ਜਾਰੀ ਨਾ ਰਖਣਾ ਹੀ ਮੇਰੇ ਲਈ ਚੰਗਾ ਹੈ।
ਦੂਜੇ ਪਾਸੇ ਤਿੰਨ ਮੈਚਾਂ ਦੀ ਪਾਬੰਦੀ ਪੂਰੀ ਕਰਨ ਤੋਂ ਬਾਅਦ ਡੀ.ਪੀ.ਐਲ. ’ਚ ਪਰਤੇ ਤੇ ਇਕ ਮੈਚ ਖੇਡਣ ਵਾਲੇ ਮੋਹਮਡਨ ਸਪੋਰਟਿੰਗ ਕਲੱਬ ਦੇ ਸ਼ਾਕਿਬ ਅਲ ਹਸਨ ਟੂਰਨਾਮੈਂਟ ਦੇ ਦੂਜੇ ਗੇੜ ’ਚ ਉਪਲਬਧ ਨਹੀਂ ਰਹਿਣਗੇ ਕਿਉਂਕਿ ਉਹ ਅਪਣੇ ਪਰਿਵਾਰ ਨਾਲ ਅਮਰੀਕਾ ਜਾ ਰਹੇ ਹਨ ਤੇ ਉਮੀਦ ਹੈ ਕਿ ਉਹ ਅਮਰੀਕਾ ਤੋਂ ਸਿੱਧੇੇ ਜ਼ਿੰਬਾਬਵੇ ’ਚ ਰਾਸ਼ਟਰੀ ਟੀਮ ’ਚ ਸ਼ਾਮਲ ਹੋਣਗੇ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

IND vs AFG: ਦਿੱਲੀ ਵਿਖੇ ਹੋਵੇਗਾ ਭਾਰਤ-ਅਫਗਾਨਿਸਤਾਨ ਵਿਚਾਲੇ ਪਹਿਲਾ ਟੀ-20I

ਪੂਰਬੀ ਜ਼ੋਨ ਤੀਜੀ ਵਾਰ ਦਲੀਪ ਟਰਾਫੀ ਦਾ ਚੈਂਪੀਅਨ ਬਣਿਆ

PAK vs ENG: ਪਾਕਿਸਤਾਨ ਦੀ ਬੱਲੇਬਾਜ਼ੀ ਮੁੜ ਫਲਾਪ, ਸਾਰੀ ਟੀਮ 133 ਦੌੜਾਂ 'ਤੇ ਢਹਿ-ਢੇਰੀ

ਏਸ਼ੀਆਈ ਖੇਡਾਂ 'ਚ ਮੁੜ ਨੀਲੀ ਜਰਸੀ 'ਚ ਨਜ਼ਰ ਆਵੇਗੀ ਭਾਰਤੀ ਹਾਕੀ ਟੀਮ

East Zone vs South Zone: ਦਲੀਪ ਟਰਾਫੀ ਫਾਈਨਲ 'ਚ ਕੁਮਾਰ ਕੁਸ਼ਾਗਰਾ ਨੇ ਜੜਿਆ ਸੈਂਕੜਾ

IND W vs PAK W: ਮਹਿਲਾ ਏਸ਼ੀਆ ਕੱਪ 2026 'ਚ ਅੱਜ ਪਾਕਿਸਤਾਨ ਤੇ ਭਾਰਤ ਵਿਚਾਲੇ ਟੱਕਰ

IND W vs PAK W: ਮਹਿਲਾ ਏਸ਼ੀਆ ਕੱਪ ‘ਚ ਸ਼ਨੀਵਾਰ ਨੂੰ ਭਾਰਤ ਤੇ ਪਾਕਿਸਤਾਨ ਦਾ ਮੁਕਾਬਲਾ

ਭਾਰਤ ਨੇ ਹਾਂਗਕਾਂਗ ਨੂੰ 137 ਦੌੜਾਂ ਨਾਲ ਹਰਾ ਕੇ ਮਹਿਲਾ ਏਸ਼ੀਆ ਕੱਪ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ

IND vs AFG: ਅਫਗਾਨਿਸਤਾਨ ਵਿਰੁੱਧ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

AUS vs PAK: ਪਾਕਿਸਤਾਨ ਤੇ ਇੰਗਲੈਂਡ ਵਿਚਾਲੇ 9 ਸਤੰਬਰ ਤੋਂ ਐਜਬੈਸਟਨ ਵਿਖੇ ਤੀਜਾ ਟੈਸਟ

 
 
 
 
Subscribe