Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਉੱਤਰ ਪ੍ਰਦੇਸ਼

Twitter ਵਿਰੁੱਧ FIR ਦਰਜ

June 17, 2021 11:02 AM

ਗਾਜ਼ੀਆਬਾਦ : ਉੱਤਰ ਪ੍ਰਦੇਸ਼ ਦੀ ਪੁਲਸ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਪ੍ਰਸਾਰਿਤ ਕਰਨ ਸਬੰਧੀ ਮਾਈਕ੍ਰੋਬਾਲਗਿਗ ਸਾਈਟ ਟਵਿੱਟਰ, ਇਕ ਨਿਊਜ਼ ਪੋਰਟਲ ਅਤੇ 6 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਦੱਸ ਦਈਏ ਕਿ ਇਸ ਵੀਡੀਓ 'ਚ ਇਕ ਬਜ਼ੁਰਗ ਮੁਸਲਮਾਨ ਗਾਜ਼ੀਆਬਾਦ 'ਚ ਕੁਝ ਲੋਕਾਂ ਦੇ ਕਥਿਤ ਹਮਲੇ ਪਿਛੋਂ ਆਪਣੀ ਗਾਥਾ ਸੁਣਾਉਂਦਾ ਨਜ਼ਰ ਆਉਂਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਵੀਡੀਓ ਫਿਰਕੂ ਖਿਚਾਅ ਪੈਦਾ ਕਰਨ ਲਈ ਸਾਂਝਾ ਕੀਤਾ ਗਿਆ ਸੀ। ਇਹ ਪਹਿਲੀ ਵਾਰ ਹੈ ਕਿ ਟਵਿੱਟਰ ਵਿਰੁੱਧ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਗਾਜ਼ੀਆਬਾਦ ਦੇ ਲੋਨੀ ਬਾਰਡਰ ਪੁਲਿਸ ਥਾਣੇ 'ਚ ਇਕ ਸਥਾਨਕ ਪੁਲਿਸ ਮੁਲਾਜ਼ਮ ਨੇ ਸ਼ਿਕਾਇਤ ਦਰਜ ਕਰਵਾਈ ਅਤੇ ਉਸ ਦੇ ਆਧਾਰ 'ਤੇ ਮੰਗਲਵਾਰ ਰਾਤ 11.30 ਵਜੇ FIR ਦਰਜ ਕੀਤੀ ਗਈ।

ਕਲਿਪ ਸਾਂਝੀ ਕਰਨ ਨੂੰ ਲੈ ਕੇ ਟਵਿੱਟਰ ਇੰਕ, ਟਵਿੱਟਰ ਕਮਿਊਨੀਕੇਸ਼ਨਜ਼ ਇੰਡੀਆ, ਸਮਾਚਾਰ ਵੈੱਬਸਾਈਟ ਦੀ ਵਾਇਰ, ਪੱਤਰਕਾਰ ਮੁਹੰਮਦ ਜੁਬੈਰ ਅਤੇ ਰਾਣਾ ਆਯੂਬ, ਕਾਂਗਰਸ ਦੇ ਆਗੂ ਸਲਮਾਨ ਨਿਜ਼ਾਮੀ, ਮਸ਼ਕੂਰ ਉਸਮਾਨੀ, ਡਾ. ਸ਼ਮਾ ਮੁਹੰਮਦ ਅਤੇ ਇਕ ਲੇਖਿਕਾ ਸਬਾ ਨੱਕਵੀ ਵਿਰੁੱਧ FIR ਦਰਜ ਕੀਤੀ ਹੈ।FIR 'ਚ ਕਿਹਾ ਗਿਆ ਹੈ ਕਿ ਉਕਤ ਵਿਅਕਤੀਆਂ ਨੇ ਮਾਮਲੇ ਦੀ ਸੱਚਾਈ ਦੀ ਪੁਸ਼ਟੀ ਨਹੀਂ ਕੀਤੀ ਅਤੇ ਜਨਤਕ ਸ਼ਾਂਤੀ ਨੂੰ ਭੰਗ ਕਰਨ ਅਤੇ ਧਾਰਮਿਕ ਗਰੁੱਪਾਂ ਦਰਮਿਆਨ ਫੁੱਟ ਪਾਉਣ ਦੇ ਇਰਾਦੇ ਨਾਲ ਇਸ ਨੂੰ ਫਿਰਕੂ ਰੰਗ ਦੇ ਕੇ ਆਨਲਾਈਨ ਸਾਂਝਾ ਕੀਤਾ। ਇਸ ਤੋਂ ਇਲਾਵਾ ਟਵਿੱਟਰ ਇੰਕ, ਟਵਿੱਟਰ ਕਮਿਊਨੀਕੇਸ਼ਨ ਇੰਡੀਆ ਨੇ ਵੀ ਇਨ੍ਹਾਂ ਟਵੀਟਰਾਂ ਨੂੰ ਹਟਾਉਣ ਲਈ ਕੋਈ ਕਦਮ ਨਹੀਂ ਚੁੱਕਿਆ। ਪੁਲਸ ਨੇ ਵੀ ਇਹ ਸਪੱਸ਼ਟ ਕੀਤਾ ਸੀ ਕਿ ਮੁਸਲਮਾਨ ਸੈਫੀ 'ਤੇ ਹਮਲਾ ਕਰਨ ਵਾਲਿਆਂ 'ਚ ਹਿੰਦੂਆਂ ਦੇ ਨਾਲ-ਨਾਲ ਮੁਸਲਮਾਨ ਵੀ ਸਨ। ਉਕਤ ਘਟਨਾ ਫਿਰਕੂ ਨਹੀਂ ਸੀ ਸਗੋਂ ਉਨ੍ਹਾ ਦਰਮਿਆਨ ਕਿਸੇ ਨਿੱਜੀ ਵਿਵਾਦ ਦਾ ਸਿੱਟਾ ਸੀ।

👉 (ਹੋਰ ਖ਼ਬਰਾਂ ਲਈ ਇਥੇ ਕਲਿਕ ਕਰੋ)

 

Have something to say? Post your comment

 

ਹੋਰ ਉੱਤਰ ਪ੍ਰਦੇਸ਼ ਖ਼ਬਰਾਂ

 
 
 
 
Subscribe